20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਡਾਇਟ ਅਹਿਮਦਪੁਰ ਦਾ ਕੀਤਾ ਦੌਰਾ <br/>

ਅਜੀਤ ਡੈਸਕ 24-05-2026
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ)- ਡਾਇਰੈਕਟਰ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ ਦਾ ਦੌਰਾ ਕੀਤਾ | ਉਨ੍ਹਾਂ ਸੰਸਥਾ ਦੇ ਈ-ਕੰਟੈਂਟ ਸਟੂਡੀਓ, ਲਿਸਨਿੰਗ ਲੈਬ, ਸਮਾਰਟ ਰੂਮ, ਸਟੈਮ ਲੈਬ, ਕਾਨਫ਼ਰੰਸ ਰੂਮ, ਆਰਟ ਐਂਡ ਕਰਾਫ਼ਟ ਰੂਮ, ਟੀ.ਐਲ.ਐਮ. ਰੂਮ, ਵਿੱਦਿਅਕ ਪਾਰਕ ਅਤੇ ਹੋਰ ਥਾਵਾਂ ਦਾ ਨਿਰੀਖਣ ਕਰਦਿਆਂ ਸੰਸਥਾ ਦੇ ਬੁਨਿਆਦੀ ਢਾਂਚੇ, ਸੁੰਦਰਤਾ, ਪ੍ਰਬੰਧਨ ਅਤੇ ਅਕਾਦਮਿਕ ਮਾਹੌਲ ਦੀ ਪ੍ਰਸੰਸਾ ਕੀਤੀ | ਉਨ੍ਹਾਂ ਸਟੈਮ ਲੈਬ 'ਚ ਸਿੱਖਿਆਰਥੀਆਂ ਵਲੋਂ ਤਿਆਰ ਕੀਤੇ ਤਕਨੀਕੀ ਮਾਡਲ/ਪ੍ਰੋਜੈਕਟ ਵੀ ਦੇਖੇ, ਜਿਨ੍ਹਾਂ ਬਾਰੇ ਸਿੱਖਿਆਰਥੀਆਂ ਨੇ ਪਹੁੰਚੇ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਸਥਾ ਪੰਜਾਬ ਦੇ ਵਿੱਦਿਅਕ ਅਦਾਰਿਆਂ ਲਈ ਪ੍ਰੇਰਨਾ ਸਰੋਤ ਹੈ | ਮੁੱਖ ਦਫ਼ਤਰ ਤੋਂ ਸਹਾਇਕ ਡਾਇਰੈਕਟਰ ਬਲਵਿੰਦਰ ਸਿੰਘ, ਅਮਨ ਜੈਨ ਅਤੇ ਗੁਰਿੰਦਰ ਸਿੰਘ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਪਿ੍ੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸਵਾਗਤ ਕਰਦਿਆਂ ਸੰਸਥਾ ਦੇ ਵਿਕਾਸ ਮੁਖੀ ਸਫ਼ਰ ਦੀ ਪ੍ਰਭਾਵਸ਼ਾਲੀ ਡਿਜੀਟਲ ਪੇਸ਼ਕਾਰੀ ਦਿੱਤੀ | ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਅਮਰਜੀਤ ਸਿੰਘ ਚਹਿਲ (ਨੈਸ਼ਨਲ ਅਵਾਰਡੀ), ਸਰੋਜ ਸਿੰਗਲਾ, ਬਲਵਿੰਦਰ ਸਿੰਘ ਬਾਘਾ, ਪ੍ਰਸ਼ੋਤਮ ਸਿੰਘ, ਨਵਦੀਪ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ, ਸਤਨਾਮ ਸਿੰਘ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪਿੰਡ ਨੰਗਲ ਕਲਾਂ ਵਿਖੇ ਵਿਸ਼ੇਸ਼ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਪੁਲਿਸ ਧੱਕੇਸ਼ਾਹੀ ਹੋਈ- ਵੋਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।