05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਸਰਬੱਤ ਦਾ ਭਲਾ ਟਰੱਸਟ ਨੇ 117 ਲੋੜਵੰਦਾਂ ਨੂੰ ਪੈਨਸ਼ਨ ਚੈੱਕ ਵੰਡੇ

ਅਜੀਤ ਡੈਸਕ 18-06-2026
ਬਠਿੰਡਾ, 17 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਆਪਣੇ ਦਫ਼ਤਰ ਵਿਖੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ ਗਏ। ਇਸ ਮੌਕੇ ਟਰੱਸਟ ਵਲੋਂ 117 ਲੋੜਵੰਦ ਵਿਅਕਤੀਆਂ, ਜਿਨ੍ਹਾਂ ਵਿਚ ਮੈਡੀਕਲ ਅਤੇ ਦਿਮਾਗ਼ੀ ਤੌਰ ‘ਤੇ ਅਪੰਗ ਵਿਅਕਤੀ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ ਸ਼ਾਮਲ ਹਨ, ਨੂੰ ਆਰਥਿਕ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ। ਇਹ ਲੋਕ ਭਲਾਈ ਦਾ ਕਾਰਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ �ਬਰਾਏ ਦੀ ਅਗਵਾਈ ਹੇਠ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਆਰ.ਐਸ. ਅਟਵਾਲ, ਡਾ. ਡੀ.ਐਸ. ਗਿੱਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਮਹੀਨੇ ਨਿਯਮਿਤ ਤੌਰ ‘ਤੇ ਚਲਾਇਆ ਜਾ ਰਿਹਾ ਹੈ। ਚੈੱਕ ਵੰਡਣ ਦੀ ਸੇਵਾ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਬਰਾੜ, ਜਨਰਲ ਸਕੱਤਰ ਅਮਰਜੀਤ ਸਿੰਘ, ਖ਼ਜ਼ਾਨਚੀ ਬਲਦੇਵ ਸਿੰਘ ਚਹਿਲ, ਬਲਜੀਤ ਸਿੰਘ, ਮੈਨੇਜਰ ਗੁਰਤੇਜ ਸਿੰਘ ਸਿੱਧੂ ਅਤੇ ਗੁਰਪਿਆਰ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰੋ. ਜਸਵੰਤ ਸਿੰਘ ਬਰਾੜ ਨੇ ਟਰੱਸਟ ਵਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਪਿੰਡ ਕੁੱਤੀਵਾਲ ਕਲਾਂ ਅਤੇ ਕੁੱਤੀਵਾਲ ਖ਼ੁਰਦ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਪ੍ਰੋ. ਬਰਾੜ ਨੇ ਕਿਹਾ ਕਿ ਟਰੱਸਟ ਦਾ ਉਦੇਸ਼ ਸਮਾਜ ਦੇ ਲੋੜਵੰਦ ਅਤੇ ਬਿਮਾਰ ਵਰਗਾਂ ਤੱਕ ਮਦਦ ਪਹੁੰਚਾਉਣਾ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਕਾਰਜ ਜਾਰੀ ਰਹਿਣਗੇ।
ਪਿਛਲੀ ਖ਼ਬਰ ਅਮਿਤ ਕੁਮਾਰ ਗਰਗ ਨਿਗਰਾਨ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਬਠਿੰਡਾ ਨਿਯੁਕਤ ਅਗਲੀ ਖ਼ਬਰ ਹਰਿਆਣਾ- ਐਮ.ਪੀ. ਕਾਲਜ ਦੀ ਈ-ਮੇਲ ਹੈਕ, ਪ੍ਰਿੰਸੀਪਲ ਬਣ ਕੇ ਮੰਗ ਰਹੇ ਲੱਖਾਂ ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।