28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮਾਨਸਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਜਣੇ ਕਾਬੂ

ਅਜੀਤ ਡੈਸਕ 20-06-2026
ਮਾਨਸਾ, 19 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਮਾਨਸਾ ਪੁਲਿਸ ਨੇ ਪਿਛਲੇ ਦਿਨੀਂ ਥਾਣਾ ਸ਼ਹਿਰੀ ਬੁਢਲਾਡਾ ਦੇ ਖੇਤਰ ਦੇ ਕੁਆਰਟਰਾਂ ਵਾਲਾ ਮੋੜ ਲਿੰਕ ਸੜਕ ਰਾਮਗੜ੍ਹ ਦਰੀਆਪੁਰ ਕੋਲ ਰਾਜਦੀਪ ਸਿੰਘ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਜ਼ਿਲ੍ਹਾ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਜਸਵੀਰ ਕੌਰ ਪਤਨੀ ਹਰਬੰਸ ਸਿੰਘ ਵਾਸੀ ਦਰੀਆਪੁਰ ਦੇ ਬਿਆਨਾਂ ‘ਤੇ ਥਾਣਾ ਸ਼ਹਿਰੀ ਬੁਢਲਾਡਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦਿਆਂ ਮਨਮੋਹਨ ਸਿੰਘ �ਲਖ ਕਪਤਾਨ ਪੁਲਿਸ (ਇੰਨਵੈ.), ਸਿਕੰਦਰ ਸਿੰਘ ਉਪ ਕਪਤਾਨ ਪੁਲਿਸ (ਸ. ਡ.) ਬੁਢਲਾਡਾ, ਜਸਵਿੰਦਰ ਸਿੰਘ ਉਪ ਕਪਤਾਨ ਪੁਲਿਸ (ਇੰਨਵੈ.) ਮਾਨਸਾ ਦੀ ਦੇਖ-ਰੇਖ ਹੇਠ ਇੰਚਾਰਜ ਸੀ. ਆਈ. ਏ. ਸਟਾਫ਼ ਸਮੇਤ ਥਾਣਾ ਸ਼ਹਿਰੀ ਬੁਢਲਾਡਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਵਲੋਂ ਵਿਗਿਆਨਿਕ ਤਰੀਕੇ ਨਾਲ ਤਫ਼ਤੀਸ਼ ਦੇ ਚੱਲਦਿਆਂ ਮੱਤੀ ਸਿੰਘ (19) ਪੁੱਤਰ ਬੂਟਾ ਸਿੰਘ, ਮਨਪ੍ਰੀਤ ਸਿੰਘ ਉਰਫ਼ ਲਾਡੀ (23) ਪੁੱਤਰ ਪ੍ਰਕਾਸ਼ ਸਿੰਘ, ਮਨਪ੍ਰੀਤ ਸਿੰਘ ਉਰਫ਼ ਜੱਗਾ ਡੋਨ (27) ਪੁੱਤਰ ਸੋਹਣ ਸਿੰਘ ਵਾਸੀ ਰਾਮਗੜ੍ਹ ਦਰੀਆਪੁਰ ਖ਼ੁਰਦ ਅਤੇ ਸਨੀ ਸਿੰਘ ਪੁੱਤਰ ਨਾ ਮਲੂਮ ਵਾਸੀ ਦਰੀਆਪੁਰ ਕਲਾਂ ਨੂੰ ਨਾਮਜ਼ਦ ਕੀਤਾ ਗਿਆ। ਮੱਤੀ ਸਿੰਘ, ਮਨਪ੍ਰੀਤ ਸਿੰਘ ਉਰਫ਼ ਲਾਡੀ ਤੇ ਮਨਪ੍ਰੀਤ ਸਿੰਘ ਉਰਫ਼ ਜੱਗਾ ਡੋਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਤੋਂ ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਕਿ ਵਾਰਦਾਤ ‘ਚ 2 ਮੋਟਰਸਾਈਕਲ ਸਮੇਤ 1 ਕਿਰਪਾਨ ਸਮੇਤ 3 ਲੋਹਾ ਰਾਡ ਦੀ ਵਰਤੋ ਕੀਤੀ ਗਈ ਸੀ, ਜਿਨ੍ਹਾਂ ਦੀ ਬਰਾਮਦਗੀ ਕਰਵਾਉਣੀ ਬਾਕੀ ਹੈ ਜਦਕਿ ਸਨੀ ਸਿੰਘ ਵਾਸੀ ਦਰੀਆਪੁਰ ਕਲਾਂ ਦੀ ਗ੍ਰਿਫ਼ਤਾਰੀ ਵੀ ਬਾਕੀ ਹੈ। ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਮੁਲਜ਼ਮ ਮੱਤੀ ਸਿੰਘ ਦੀ ਭਰਜਾਈ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਕਰ ਕੇ ਮ੍ਰਿਤਕ ਤੇ ਦੋਸ਼ੀ ਧਿਰ ਵਿਚਕਾਰ ਪਹਿਲਾ ਵੀ ਝਗੜੇ ਹੋਏ ਸਨ। ਕੁਝ ਦਿਨ ਪਹਿਲਾਂ ਮੱਤੀ ਸਿੰਘ ਦੇ ਭਰਾ ਹਰਦੀਪ ਸਿੰਘ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਘਟਨਾਕ੍ਰਮ ਤੋਂ ਬਾਅਦ ਦੋਸ਼ੀਆਂ ਨੂੰ ਸ਼ੱਕ ਹੋ ਗਿਆ ਕਿ ਉਸ ਦੇ ਭਰਾ ਨੇ ਖ਼ੁਦਕੁਸ਼ੀ ਰਾਜਦੀਪ ਸਿੰਘ ਦੇ ਰੋਕ-ਟੋਕ ਤੋ ਤੰਗ ਆ ਕੇ ਕੀਤੀ ਹੈ, ਜਿਸ ਤੋਂ ਬਾਅਦ ਮ੍ਰਿਤਕ ਰਾਜਦੀਪ ਸਿੰਘ ਖ਼ਿਲਾਫ਼ ਨਫ਼ਰਤ ਹੋਣ ਕਰ ਕੇ ਬਦਲੇ ਦੀ ਭਾਵਨਾ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਪਿਛਲੀ ਖ਼ਬਰ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਮੰਗ ਨੇ ਜ਼ੋਰ ਫੜਿਆ 20 ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬਸੰਮਤੀ... ਅਗਲੀ ਖ਼ਬਰ ਕੱਲ੍ਹ ਮਨਾਇਆ ਜਾਵੇਗਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।