07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕਿਸਾਨ ਜਥੇਬੰਦੀਆਂ ਦੇ ਵਿਰੋਧ ਸਦਕਾ ਬਰੇਟਾ ਵਿਖੇ ਮਕਾਨ ਦੀ ਕੁਰਕੀ ਟਲੀ

ਅਜੀਤ ਡੈਸਕ 22-07-2026

ਬਰੇਟਾ, 21 ਜੁਲਾਈ (ਪਾਲ ਸਿੰਘ ਮੰਡੇਰ)- ਕਿਸਾਨ ਜਥੇਬੰਦੀਆਂ ਦੇ ਵਿਰੋਧ ਸਦਕਾ ਸ੍ਰੀ ਰਾਮ ਫਾਈਨਾਂਸ ਲਿਮਟਿਡ ਵਲੋਂ ਸੰਜੀਵ ਕੁਮਾਰ ਬਰੇਟਾ ਦੇ ਮਕਾਨ ਦੀ ਲਿਆਂਦੀ ਕੁਰਕੀ ਟਲ ਗਈ। ਆਗੂਆਂ ਨੇ ਦੱਸਿਆ ਕਿ ਉਕਤ ਨੇ 2022 ਵਿਚ ਉਕਤ ਕੰਪਨੀ ਤੋਂ ਕਰੀਬ 9.60 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਵਿਚੋਂ 3 ਲੱਖ ਦੇ ਕਰੀਬ ਰੁਪਏ ਭਰ ਦਿੱਤੇ ਸਨ ਪਰ ਪਿਛਲੇ ਸਮੇਂ ਦੌਰਾਨ ਘਰ ਦੇ ਆਰਥਿਕ ਹਾਲਾਤ ਖ਼ਰਾਬ ਹੋਣ ਕਾਰਨ ਕਿਸ਼ਤ ਰੁਕ ਗਈ, ਜਿਸ ਕਰ ਕੇ ਕੰਪਨੀ ਵਲੋਂ ਸੰਜੀਵ ਕੁਮਾਰ ਵੱਲ 22 ਲੱਖ ਰੁਪਏ ਬਕਾਇਆ ਕੱਢ ਕੇ ਘਰ ਦੀ ਨਿਲਾਮੀ ਕਰਵਾਈ ਜਾਣੀ ਸੀ, ਜਿਸ ਦਾ ਜਥੇਬੰਦੀਆਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਕਰਜ਼ੇ ਬਦਲੇ ਘਰ, ਜ਼ਮੀਨ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਤਾਰਾ ਚੰਦ ਬਰੇਟਾ, ਮਾ: ਮੇਲਾ ਸਿੰਘ ਦਿਆਲਪੁਰਾ, ਪਾਲਾ ਸਿੰਘ ਕੁੱਲਰੀਆਂ, ਮੇਜਰ ਸਿੰਘ ਗੋਬਿੰਦਪੁਰਾ, ਅਮਰੀਕ ਸਿੰਘ ਕਿਸ਼ਨਗੜ੍ਹ, ਲਛਮਣ ਸਿੰਘ ਚੱਕ ਅਲੀਸ਼ੇਰ, ਨਿੱਕਾ ਸਿੰਘ ਬਹਾਦਰਪੁਰ, ਤਰਸੇਮ ਸਿੰਘ ਬਹਾਦਰਪੁਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਪੱਤਰਕਾਰਾਂ ਨਾਲ ਪਲੇਠੀ ਕੀਤੀ ਮੀਟਿੰਗ ਅਗਲੀ ਖ਼ਬਰ ਪਾਵਰਕਾਮ ਜੋਗਾ ਦੇ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਦੌਰਾਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।