10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੇ. ਐਮ. ਵੀ. ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 25-01-2026
ਜਲੰਧਰ, 24 ਜਨਵਰੀ (ਜਸਪਾਲ ਸਿੰਘ)-ਕੰਨਿਆ ਮਹਾਂ ਵਿਦਿਆਲਾ (ਆਟੋਨੋਮਸ) ਨੇ ਬਸੰਤ ਪੰਚਮੀ ਦਾ ਤਿਉਹਾਰ ਭਾਰੀ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ | ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਵਿਸ਼ੇਸ਼ ਪਹਿਰਾਵੇ ਪਹਿਨ ਕੇ ਸਮਾਰੋਹ ਦੀ ਸ਼ੋਭਾ ਵਧਾਈ | ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਅਤੇ ਫੈਕਲਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ, ਨਵੀਂ ਊਰਜਾ, ਨਵੇਂ ਜੀਵਨ, ਚਮਕਦਾਰ ਭਵਿੱਖ, ਖੁਸ਼ਹਾਲੀ ਤੇ ਸੰਮਿ੍ੱਧੀ ਦਾ ਪ੍ਰਤੀਕ ਹੈ | ਮਾਂ ਸਰਸਵਤੀ ਨੂੰ ਸਮਰਪਿਤ ਸਰਸਵਤੀ ਪੂਜਨ ਵੀ ਕੀਤਾ ਗਿਆ | ਪੀ.ਜੀ. ਸੰਗੀਤ ਵਿਭਾਗ ਵੱਲੋਂ 'ਸਰਸਵਤੀ ਵੰਦਨਾ' ਵੀ ਕਰਵਾਈ ਗਈ | ਵਿਦਿਆਰਥਣਾਂ ਨੇ ਰੰਗ-ਬਰੰਗੀਆਂ ਪਤੰਗਾਂ ਵੀ ਤਿਆਰ ਕੀਤੀਆਂ | ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਸਮਾਰੋਹ ਲਈ ਡਾ. ਮਧੁਮੀਤ (ਅਧਿਆਕਸ਼, ਪੀ.ਜੀ. ਅੰਗਰੇਜੀ ਵਿਭਾਗ) ਤੇ ਡਾ. ਪੁਨਮ ਸ਼ਰਮਾ (ਅਧਿਆਕਸ਼, ਪੀ. ਜੀ. ਸੰਗੀਤ ਵਿਭਾਗ) ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਮਾਤਾ ਗੁਜਰੀ ਖਾਲਸਾ ਮਾਡਰਨ ਸਕੂਲ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਨਿਊਜ਼ੀਲੈਂਡ ਭੇਜਣ ਦੇ ਨਾਂਅ 'ਤੇ 14.40 ਲੱਖ ਦੀ ਠੱਗੀ, ਟਰੈਵਲ ਏਜੰਟ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।