10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ਦੇ ਜ਼ਿਲ੍ਹਾ ਕਪੂਰਥਲਾ ਦੀਆਂ ਸਾਰੀਆਂ ਇਕਾਈਆਂ ਭੰਗ- ਭੌਰ <br/>

ਅਜੀਤ ਡੈਸਕ 25-01-2026
ਡਡਵਿੰਡੀ, 24 ਜਨਵਰੀ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਦੇ ਵਾਈਸ ਪ੍ਰਧਾਨ ਸੰਤੋਖ ਸਿੰਘ ਭੌਰ ਨੇ ਕਿਹਾ ਹੈ ਕਿ ਦਲ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਈਦਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੀਆਂ ਯੂਥ ਵਿੰਗ ਦੀਆਂ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਲਦੀ ਹੀ ਨਵੀਆਂ ਇਕਾਈਆਂ ਤੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਜਾਣਗੇ | ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਵੱਧ ਤੋਂ ਵੱਧ ਲੋਕ ਭਲਾਈ ਦੇ ਕਾਰਜਾਂ ਵਿਚ ਹਿੱਸਾ ਲੈ ਕੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ | ਇਸ ਮੌਕੇ ਰਾਹੁਲ ਨਾਹਰ, ਬਲਵਿੰਦਰ ਭੱਟੀ, ਲਾਡੀ ਸੁਲਤਾਨਪੁਰ, ਸੁਰੇਸ਼ ਨਸੀਰੇਵਾਲ, ਸਾਬੀ ਸੇਚਾਂ, ਲਵ ਮੋਠਾਂਵਾਲਾ, ਸੋਨੂੰ ਭੁਲਾਣਾ, ਸੁੱਖਾ ਮੱਲੀਆਂ, ਸ਼ਿੰਗਾਰਾ ਸਿੰਘ, ਪ੍ਰਗਟ ਸਿੰਘ ਸਾਬਕਾ ਸਰਪੰਚ, ਅਵਤਾਰ ਤਾਰੀ ਪ੍ਰਧਾਨ, ਬਲਬੀਰ ਸੰਧਾ ਡਡਵਿੰਡੀ, ਬਲਕਾਰ ਸਿੰਘ ਏ.ਐਸ.ਆਈ. ਜੱਬੋ ਸੁਧਾਰ, ਜੱਸਾ ਠੱਠੇਵਾਲ, ਬੁਧੋ ਮਨਿਅਲਾ, ਮੋਤੀ ਖੇੜਾ ਦੋਨਾ, ਗੁਰਸੇਵਕ ਠੱਟਾ ਤੇ ਮਹਿਕਦੀਪ ਪਾਜੀਆਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚਿੱਪ ਵਾਲੇ ਮੀਟਰ ਲਾਹ ਕੇ ਪਾਵਰਕਾਮ ਦਫ਼ਤਰ ਜਮ੍ਹਾਂ ਕਰਵਾਏ <br/> ਅਗਲੀ ਖ਼ਬਰ ਹਲਕੇ ਅੰਦਰ ਕਾਰਡ ਬਣਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਏਗਾ- ਸੰਜੀਵ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।