27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੈਰੀਪੁਰ ਵਿਖੇ ਸਵ: ਸਰੈਣ ਸਿੰਘ ਚੀਨੀਆ ਤੇ ਮਾਤਾ ਗੰਗ ਕੌਰ ਦੀ ਯਾਦ 'ਚ ਅੱਖਾਂ ਦਾ ਜਾਂਚ ਕੈਂਪ 8 ਫਰਵਰੀ ਨੂੰ - ਧਰਮ ਸਿੰਘ ਖਿੰਡਾ <br/>

ਅਜੀਤ ਡੈਸਕ 26-01-2026
ਡਡਵਿੰਡੀ, 25 ਜਨਵਰੀ (ਦਿਲਬਾਗ ਸਿੰਘ ਝੰਡ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਵਿਖੇ ਸਵ: ਸਰੈਣ ਸਿੰਘ ਤੇ ਮਾਤਾ ਗੰਗ ਕੌਰ ਦੀ ਨਿੱਘੀ ਯਾਦ ਵਿਚ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ 8 ਫਰਵਰੀ ਨੂੰ ਲਗਾਇਆ ਜਾਵੇਗਾ | ਥਿੰਦ ਆਈ ਹਸਪਤਾਲ ਦੇ ਡਾ. ਇੰਦਰਪਾਲ ਸਿੰਘ ਨੇ ਦੱਸਿਆ ਕਿ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਧਰਮ ਸਿੰਘ ਖਿੰਡਾ ਦੇ ਪਿਤਾ ਸਵ: ਸਰੈਣ ਸਿੰਘ ਚੀਨੀਆ ਅਤੇ ਮਾਤਾ ਗੰਗ ਕੌਰ ਦੀ ਨਿੱਘੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਇਸ ਵਾਰ 8 ਫਰਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਪਿੰਡ ਮੈਰੀਪੂਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਧਰਮ ਸਿੰਘ ਖਿੰਡਾ ਯੂ.ਐਸ.ਏ., ਉਨ੍ਹਾਂ ਦੀ ਪਤਨੀ ਬੀਬੀ ਸੁਰਜੀਤ ਕੌਰ ਖਿੰਡਾ ਯੂ.ਐਸ.ਏ., ਪੁੱਤਰ ਅਮਰਿੰਦਰ ਸਿੰਘ ਖਿੰਡਾ ਯੂ.ਐਸ.ਏ. ਅਤੇ ਨੂੰ ਹ ਮਨਬੀਰ ਕੌਰ ਖਿੰਡਾ ਯੂ.ਐਸ.ਏ. ਦੀ ਦੇਖ-ਰੇਖ ਹੇਠ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਵਿਸ਼ਵ ਪ੍ਰਸਿੱਧ ਥਿੰਦ ਆਈ ਹਸਪਤਾਲ ਦੇ ਚੀਫ਼ ਆਈ ਸਰਜਨ ਡਾਕਟਰ ਜਸਵੰਤ ਸਿੰਘ ਥਿੰਦ ਦੀ ਅਗਵਾਈ ਵਿਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ | ਇਸ ਮੌਕੇ ਗੱਲਬਾਤ ਕਰਦਿਆਂ ਧਰਮ ਸਿੰਘ ਖਿੰਡਾ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਸਖ਼ਤ ਮਿਹਨਤ ਨਾਲ ਪ੍ਰਾਪਤ ਹੋਏ ਇਸ ਮੁਕਾਮ 'ਤੇ ਪਹੁੰਚ ਕੇ ਸਮਾਜ ਸੇਵਾ ਦੇ ਅਜਿਹੇ ਕਾਰਜ ਕਰਕੇ ਜਿੱਥੇ ਆਤਮਿਕ ਅਨੰਦ ਤੇ ਸਕੂਨ ਮਿਲਦਾ ਹੈ ਉੱਥੇ ਲੰਬੇ ਚਿਰ ਤੋਂ ਵਿਦੇਸ਼ ਰਹਿੰਦੇ ਹੋਣ ਕਰਕੇ ਆਪਣੀ ਮਿੱਟੀ ਨਾਲ ਜੁੜਨ ਦਾ ਸਬੱਬ ਬਣਿਆ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ |

ਪਿਛਲੀ ਖ਼ਬਰ ਕਵੀਸ਼ਰੀ ਮੁਕਾਬਲੇ 'ਚ ਜੇਤੂ ਵਿਦਿਆਰਥਣਾਂ ਦਾ ਕੀਤਾ ਸਨਮਾਨ <br/> ਅਗਲੀ ਖ਼ਬਰ ਪੁਲਿਸ ਵਲੋਂ ਫਲੈਗ ਮਾਰਚ, ਬਾਜ਼ਾਰਾਂ 'ਚ ਵਾਹਨਾਂ ਦੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।