27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੁਲਿਸ ਵਲੋਂ ਫਲੈਗ ਮਾਰਚ, ਬਾਜ਼ਾਰਾਂ 'ਚ ਵਾਹਨਾਂ ਦੀ ਚੈਕਿੰਗ <br/>

ਅਜੀਤ ਡੈਸਕ 26-01-2026
ਫਗਵਾੜਾ, 25 ਜਨਵਰੀ (ਹਰਜੋਤ ਸਿੰਘ ਚਾਨਾ)- ਗਣਤੰਤਰ ਦਿਵਸ ਦੇ ਮੱਦੇਨਜ਼ਰ ਅੱਜ ਪੁਲਿਸ ਵਲੋਂ ਸ਼ਹਿਰ 'ਚ ਫ਼ਲੈਗ ਮਾਰਚ ਐਸ.ਪੀ. ਮਾਧਵੀ ਸ਼ਰਮਾ ਦੀ ਅਗਵਾਈ 'ਚ ਕੱਢਿਆ ਗਿਆ | ਇਹ ਫਲੈਗ ਮਾਰਚ ਐਸ.ਪੀ. ਦਫ਼ਤਰ ਫਗਵਾੜਾ ਤੋਂ ਸ਼ੁਰੂ ਹੋ ਕੇ ਸਤਨਾਮਪੁਰਾ, ਹਦੀਆਬਾਦ, ਪਿੰਡ ਨਰਗੰਸ਼ਾਹਪੁਰ, ਚਾਹਲ ਨਗਰ, ਬੱਸ ਸਟੈਂਡ, ਬੰਗਾ ਰੋਡ ਤੇ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਵਾਪਸ ਐਸ.ਪੀ. ਦਫ਼ਤਰ 'ਤੇ ਸਮਾਪਤ ਹੋਇਆ | ਇਸ ਦੌਰਾਨ ਐਸ.ਪੀ. ਮਾਧਵੀ ਸ਼ਰਮਾ ਵੱਲੋਂ ਐਂਬੂਲੈਂਸ ਤੇ ਫਾਇਰ ਬਿ੍ਗੇਡ ਦੇ ਵਾਹਨਾਂ ਨੂੰ 24 ਘੰਟੇ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਲਾਵਾਰਸ ਵਸਤੂ ਨੂੰ ਹੱਥ ਨਾ ਲਗਾਇਆ ਜਾਵੇ ਤੇ ਕੋਈ ਵੀ ਸ਼ੱਕੀ ਵਸਤੂ ਨਜ਼ਰ ਆਉਣ 'ਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ | ਫਲੈਗ ਮਾਰਚ ਦੌਰਾਨ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ | ਐਸ.ਪੀ. ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਰਾਹਿਆਂ 'ਤੇ ਨਾਕਾਬੰਦੀ ਵਧਾਈ ਗਈ ਹੈ ਤੇ ਸ਼ਹਿਰ 'ਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲਾਂ, ਜਨਤਕ ਥਾਵਾਂ ਤੇ ਮੁੱਖ ਬਾਜ਼ਾਰਾਂ ਵਿਚ ਵੀ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ |

ਪਿਛਲੀ ਖ਼ਬਰ ਮੈਰੀਪੁਰ ਵਿਖੇ ਸਵ: ਸਰੈਣ ਸਿੰਘ ਚੀਨੀਆ ਤੇ ਮਾਤਾ ਗੰਗ ਕੌਰ ਦੀ ਯਾਦ 'ਚ ਅੱਖਾਂ ਦਾ ਜਾਂਚ ਕੈਂਪ 8 ਫਰਵਰੀ ਨੂੰ - ਧਰਮ ਸਿੰ... ਅਗਲੀ ਖ਼ਬਰ ਐੱਸ.ਡੀ.ਐਮ. ਦਫ਼ਤਰ ਵਿਖੇ 'ਮਾਈ ਇੰਡੀਆ, ਮਾਈ ਵੋਟ' ਥੀਮ ਤਹਿਤ ਮਨਾਇਆ ਕੌਮੀ ਵੋਟਰ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।