13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬੈਂਕ 'ਚ ਕੰਮ ਗਏ ਵਿਅਕਤੀ ਦੀ ਐਕਟਿਵਾ ਚੋਰੀ <br/>

ਅਜੀਤ ਡੈਸਕ 31-01-2026
ਕਪੂਰਥਲਾ, 30 ਜਨਵਰੀ (ਅਮਨਜੋਤ ਸਿੰਘ ਵਾਲੀਆ)- ਜਲੰਧਰ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਇਕ ਵਿਅਕਤੀ ਦੀ ਐਕਟਿਵਾ ਚੋਰੀ ਹੋਣ ਦਾ ਸਮਾਚਾਰ ਹੈ | ਰਜਿੰਦਰ ਕੁਮਾਰ ਕੌਸ਼ਲ ਵਾਸੀ ਗਰੀਨ ਪਾਰਕ ਨੇ ਦੱਸਿਆ ਕਿ ਉਹ ਜਲੰਧਰ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਵਿਖੇ ਕਿਸੇ ਕੰਮ ਲਈ ਗਿਆ ਸੀ ਤੇ ਆਪਣੀ ਐਕਟਿਵਾ ਪੀਬੀ09 ਜ਼ੈੱਡ 3199 ਬੈਂਕ ਦੇ ਬਾਹਰ ਖੜ੍ਹੀ ਕਰ ਦਿੱਤੀ, ਜਦੋਂ ਉਹ ਬੈਂਕ ਤੋਂ ਬਾਹਰ ਆਇਆ ਤਾਂ ਉਸ ਦੀ ਐਕਟਿਵਾ ਗਾਇਬ ਸੀ | ਉਨ੍ਹਾਂ ਆਸੇ ਪਾਸੇ ਦੇਖਿਆ ਪਰ ਉਸ ਦੀ ਐਕਟਿਵਾ ਨਹੀਂ ਮਿਲੀ | ਇਸ ਸੰਬੰਧੀ ਉਨ੍ਹਾਂ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ | ਚੋਰ ਦੀ ਤਲਾਸ਼ ਲਈ ਪੁਲਿਸ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੂੰ ਇਕ ਵਿਅਕਤੀ ਕੈਮਰਿਆਂ 'ਚ ਐਕਟਿਵਾ ਲੈ ਕੇ ਜਾਂਦਾ ਵੀ ਦਿਖਾਈ ਦਿੱਤਾ ਹੈ | ਭਾਜਪਾ ਆਗੂ ਉਮੇਸ਼ ਸ਼ਾਰਧਾ ਨੇ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਆਏ ਦਿਨ ਹੋ ਰਹੀਆਂ ਗੱਡੀਆਂ ਅਤੇ ਦੋ ਪਹੀਆਂ ਵਾਹਨਾਂ ਦੀਆਂ ਚੋਰੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ |

ਪਿਛਲੀ ਖ਼ਬਰ ਕਰੋੜਾਂ ਦਾ ਲਾਲਚ ਦੇ ਕੇ ਰਿਟਾਇਰਡ ਕੈਪਟਨ ਨਾਲ 53000 ਰੁਪਏ ਦੀ ਠੱਗੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਮਾਗਮ ਕੱਲ੍ਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।