13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬਰਸੀ 'ਤੇ ਵਿਸ਼ੇਸ਼- ਦੋਆਬਾ ਦੇ ਗਾਂਧੀ ਪੰਡਿਤ ਮੂਲ ਰਾਜ ਸ਼ਰਮਾ

ਅਜੀਤ ਡੈਸਕ 31-01-2026
ਜਲੰਧਰ- ਪੰਡਿਤ ਮੂਲ ਰਾਜ ਸ਼ਰਮਾ ਦਾ ਜਨਮ ਸੰਨ 1800 ਵਿਚ ਪਿੰਡ ਖਾਨਖਾਨਾ ਜਲੰਧਰ ਵਿਖੇ ਹੋਇਆ | ਆਪ ਦੋਆਬਾ ਖੇਤਰ ਵਿਚ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸਨ | ਸਿੱਖਿਆ ਤੋਂ ਸਮਾਜ ਸੇਵਾ ਦੀ ਸ਼ੁਰੂਆਤ ਕਰਕੇ ਉਹ ਪਿੰਡ ਖਾਨਖਾਨਾ ਵਿਖੇ ਪ੍ਰਾਇਮਰੀ ਸਕੂਲ ਸਥਾਪਿਤ ਕਰਨ 'ਤੇ 'ਮਾਸਟਰ ਜੀ' ਵਜੋਂ ਪ੍ਰਸਿੱਧ ਹੋਏ | ਉਨ੍ਹਾਂ ਦੇ ਸਭ ਤੋਂ ਮਹੱਤਵਪੂਰਨ ਯੋਗਦਾਨਾਂ 'ਚੋਂ ਇੱਕ 'ਵਿਧਵਾ ਸਹਾਇਕ ਸਭਾ' ਦੀ ਸਥਾਪਨਾ ਸੀ | ਉਨ੍ਹਾਂ ਦੀ ਅਗਵਾਈ ਹੇਠ ਸਭਾ ਵਲੋਂ ਵੱਡੇ ਸੁਧਾਰ ਸੰਮੇਲਨ ਕਰਵਾਏ ਗਏ ਜਿਨ੍ਹਾਂ ਵਿਚ 1924 ਵਿਚ ਮਹਾਤਮਾ ਹੰਸਰਾਜ ਦੀ ਪ੍ਰਧਾਨਗੀ ਹੇਠ ਹੋਇਆ ਪ੍ਰਸਿੱਧ ਸੰਮੇਲਨ ਵੀ ਸ਼ਾਮਿਲ ਸੀ | ਉਹ ਲਾਲਾ ਲਾਜਪਤ ਰਾਏ ਵਰਗੇ ਰਾਸ਼ਟਰੀ ਨੇਤਾਵਾਂ ਨਾਲ ਵੀ ਜੁੜੇ ਰਹੇ | 1937 'ਚ ਸਥਾਪਤ ਵਿਧਵਾ ਆਸ਼ਰਮ ਅੱਜ ਮੂਲ ਰਾਜ ਸੇਵਾ ਸੰਸਥਾਨ ਵਜੋਂ ਪੰਜਾਬ ਦੀ ਪ੍ਰਮੁੱਖ ਸਮਾਜ ਸੁਧਾਰ ਤੇ ਚੈਰੀਟੇਬਲ ਸੰਸਥਾ ਹੈ | ਦੇਸ਼ ਦੀ ਆਜ਼ਾਦੀ ਲਈ ਰਾਸ਼ਟਰੀ ਅੰਦੋਲਨ ਦੌਰਾਨ ਉਨ੍ਹਾਂ ਨੇ ਅੱਠ ਸਾਲ ਤੋਂ ਵੱਧ ਕੈਦ ਕੱਟੀ, ਆਪ 20 ਸਾਲ ਜ਼ਿਲ੍ਹਾ ਤੇ ਸਿਟੀ ਕਾਂਗਰਸ ਜਲੰਧਰ ਦੇ ਪ੍ਰਧਾਨ ਰਹੇ ਅਤੇ 1952 ਵਿਚ ਪੰਜਾਬ ਵਿਧਾਨ ਪ੍ਰੀਸ਼ਦ ਵਿਚ ਸਮਾਜ ਸੁਧਾਰਕ ਵਜੋਂ ਨਾਮਜ਼ਦ ਹੋਏ | 1931 'ਚ ਵਿਚਾਰ ਪ੍ਰਚਾਰ ਲਈ ਉਨ੍ਹਾਂ ਨੇ ਉਰਦੂ ਹਫ਼ਤਾਵਾਰ ਪੱਤਰ 'ਦੋਆਬਾ' ਸ਼ੁਰੂ ਕੀਤਾ | ਪ੍ਰਸਿੱਧ ਪੱਤਰਕਾਰ, ਸੁਤੰਤਰਤਾ ਸੰਗਰਾਮੀ ਅਤੇ ਰੋਜ਼ਾਨਾ 'ਅਜੀਤ' ਦੇ ਸੰਸਥਾਪਕ ਸਰਦਾਰ ਸਾਧੂ ਸਿੰਘ ਹਮਦਰਦ ਆਪ ਨੂੰ ਸਨੇਹ ਨਾਲ 'ਤਾਇਆ ਜੀ' ਕਹਿੰਦੇ ਸਨ | ਉਹ ਅਕਸਰ ਆਸ਼ਰਮ ਆ ਕੇ ਆਪ ਨਾਲ ਸਮਾਜਿਕ ਸੁਧਾਰਾਂ ਤੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਘੰਟਿਆਂ ਚਰਚਾ ਕਰਦੇ ਸਨ | ਪੰਡਿਤ ਮੂਲ ਰਾਜ ਸ਼ਰਮਾ ਦੀ ਜ਼ਿੰਦਗੀ ਤਿਆਗ, ਸੇਵਾ ਤੇ ਸਮਾਜਿਕ ਨਿਆਂ ਦੀ ਪ੍ਰੇਰਕ ਮਿਸਾਲ ਹੈ | ਉਨ੍ਹਾਂ ਦੀ ਯਾਦ 'ਚ ਇਹ ਬਰਸੀ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਦੇਸ਼-ਭਗਤੀ ਅਤੇ ਸਮਾਜ ਸੇਵਾ ਦਾ ਸੰਦੇਸ਼ ਹੈ | -ਅਜੀਤ ਬਿਊਰੋ
ਪਿਛਲੀ ਖ਼ਬਰ ਐਕਟਿਵਾ ਤੇ ਮੋਟਰਸਾਈਕਲ ਦੀ ਟੱਕਰ 'ਚ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਸਿਹਤ ਵਿਗੜਨ ਕਾਰਨ ਫੋਰਟਿਸ ਹਸਪਤਾਲ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।