ਫਗਵਾੜਾ, 13 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਮਹਾਂ ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਸਰਾਏ ਰੋਡ ਫਗਵਾੜਾ ਤੋਂ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਸਰਾਏ ਰੋਡ ਤੋਂ ਸ਼ੁਰੂ ਹੋ ਕੇ ਬੰਗਾ ਰੋਡ, ਬਾਂਸਾਂ ਵਾਲਾ ਬਾਜ਼ਾਰ, ਗੌਲ ਚੌਕ, ਚੱਢਾ ਮਾਰਕੀਟ, ਲਾਈਟਾਂ ਵਾਲਾ ਚੌਕ, ਸੈਂਟਰਲ ਟਾਊਨ, ਗੁੜ ਮੰਡੀ, ਗਾਂਧੀ ਚੌਕ, ਗਊਸ਼ਾਲਾ ਬਾਜ਼ਾਰ, ਨਾਈਆਂ ਵਾਲਾ ਚੌਕ ਹੁੰਦੇ ਹੋਏ ਵਾਪਸ ਮੰਦਰ ਪੁੱਜੀ | ਇਸ ਸ਼ੋਭਾ ਯਾਤਰਾ ਦਾ ਸ਼ਰਧਾਲੂਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਭੋਲੇ ਸ਼ੰਕਰ ਦੀ ਪਾਲਕੀ ਉੱਪਰ ਫੁੱਲਾ ਦੀ ਵਰਖਾ ਕੀਤੀ ਗਈ ਤੇ ਵੱਖ-ਵੱਖ ਥਾਵਾਂ 'ਤੇ ਲੰਗਰ ਵੀ ਲਗਾਏ ਗਏ | ਭਜਨ ਮੰਡਲੀਆਂ ਨੇ ਵੀ ਭੋਲੇ ਸ਼ੰਕਰ ਦੀ ਮਹਿਮਾ ਦਾ ਵਖਾਣ ਕੀਤਾ | ਸ਼ੋਭਾ ਯਾਤਰਾ ਦੀ ਸਮਾਪਤੀ 'ਤੇ ਸਮਾਜ ਸੇਵਕ ਕਮਲ ਅਰੋੜਾ ਨੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ | ਸ਼ੋਭਾ ਯਾਤਰਾ ਵਿਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਅਵਤਾਰ ਸਿੰਘ ਮੰਡ, ਆਸ਼ੂ ਸਾਂਪਲਾ, ਤੇਜੱਸਵੀ ਭਾਰਦਵਾਜ, ਚਾਚਾ ਸਤੀਸ਼ ਪ੍ਰਕਾਸ਼, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਇੰਦਰਜੀਤ ਕਰਵਲ, ਰਾਜੇਸ਼ ਪਲਟਾ, ਵਿਪਿਨ ਸ਼ਰਮਾ, ਇੰਦਰਜੀਤ ਕਾਲੜਾ, ਮੁਕੰਦ ਲਾਲਾ ਅਗਰਵਾਲ, ਰਾਜ ਕੁਮਾਰ ਗੁਪਤਾ, ਗੌਰਵ ਦੁੱਗਲ, ਰਮਣ ਛਾਬੜਾ, ਰਮੇਸ਼ ਸਚਦੇਵਾ, ਸੁਰਿੰਦਰ ਚੋਪੜਾ, ਪੰਕਜ ਸ਼ਰਮਾ, ਅੰਕੁਰ ਬੇਦੀ, ਵਿਨੋਦ ਗੁਪਤਾ, ਦਿਨੇਸ਼ ਬਾਂਸਲ, ਵਿਨੈ ਕਸ਼ਯਪ, ਗੋਪਾਲ ਚੋਪੜਾ ਬੱਬੂ, ਅਸ਼ੋਕ ਭਾਟੀਆ, ਚੇਅਰਮੈਨ ਤਵਿੰਦਰ ਰਾਮ ਆਦਿ ਹਾਜ਼ਰ ਸਨ |