ਕਪੂਰਥਲਾ, 13 ਫਰਵਰੀ (ਵਿ.ਪ੍ਰ.)-ਪਿੰਡ ਬਰਿੰਦਪੁਰ ਵਿਚ ਪੀਰ ਬਾਬਾ ਨਿੱਕੂ ਸ਼ਾਹ ਦੀ ਯਾਦ ਵਿਚ ਸਾਲਾਨਾ ਛਿੰਝ ਮੇਲਾ ਸਾਬਕਾ ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ ਬਰਿੰਦਪੁਰ ਤੇ ਮੱਟੂ ਪਰਿਵਾਰ ਵਲੋਂ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਪਹਿਲਵਾਨਾਂ ਨੇ ਭਾਗ ਲਿਆ | ਸੱਤੀ ਪਹਿਲਵਾਨ ਦੀ ਦੇਖ-ਰੇਖ ਹੇਠ ਹੋਏ ਪਟਕੇ ਦੀ ਕੁਸ਼ਤੀ ਸੁਰਿੰਦਰ ਸਿੰਘ ਪਹਿਲਵਾਨ ਕਪੂਰਥਲਾ ਤੇ ਤੀਰਥ ਪਹਿਲਵਾਨ ਸੁਲਤਾਨਪੁਰ ਲੋਧੀ ਦਰਮਿਆਨ ਹੋਈ | ਇਸ ਮੁਕਾਬਲੇ ਵਿਚ ਪਹਿਲਵਾਨ ਸੁਰਿੰਦਰ ਸਿੰਘ ਜੇਤੂ ਰਿਹਾ | ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ, ਸਰਪੰਚ ਬਖ਼ਸ਼ੀਸ਼ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜੇਤੂ ਪਹਿਲਵਾਨ ਨੂੰ ਨਗਦ ਰਾਸ਼ੀ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਸਰਬਜੀਤ ਸਿੰਘ, ਜਸਵੀਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਜਸਵਿੰਦਰ ਸਿੰਘ, ਲਵਦੀਪ ਬੱਬਾ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ ਤੇ ਮੱਟੂ ਪਰਿਵਾਰ ਦੇ ਮੈਂਬਰ ਹਾਜ਼ਰ ਸਨ |