13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਸ਼ਿਵ ਕਥਾ ਦੀ ਆਰੰਭਤਾ

ਅਜੀਤ ਡੈਸਕ 14-02-2026
ਕਪੂਰਥਲਾ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਕਪੂਰਥਲਾ ਸ਼ਾਖਾ ਵਲੋਂ ਸਥਾਨਕ ਸ੍ਰੀ ਰਾਮ ਨਾਥ ਸ਼ਿਵ ਮੰਦਿਰ ਮਾਡਲ ਟਾਊਨ ਕਪੂਰਥਲਾ ਵਿਖੇ ਸ਼ਿਵਰਾਤਰੀ ਦੇ ਸਬੰਧ ਵਿਚ ਤਿੰਨ ਰੋਜ਼ਾ ਸ੍ਰੀ ਸ਼ਿਵ ਕਥਾ ਦੀ ਆਰੰਭਤਾ ਹੋਈ ਜਿਸ ਵਿਚ ਸੰਸਥਾਨ ਦੀ ਸੇਵਕਾ ਸਾਧਵੀ ਤਿ੍ਪਦਾ ਭਾਰਤੀ ਨੇ ਭਗਵਾਨ ਸ਼ਿਵ ਦੀ ਕਥਾ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤੀ | ਉਨ੍ਹਾਂ ਮਨੁੱਖ ਦੇ ਜੀਵਨ ਵਿਚ ਕਥਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਜਦੋਂ ਕੋਈ ਵੀ ਵਿਅਕਤੀ ਸਤਿਸੰਗ ਵਿਚ ਬੈਠਦਾ ਹੈ ਤੇ ਉਹ ਆਪਣੇ ਜੀਵਨ ਦੀ ਅਸਲ ਸੱਚਾਈ ਬਾਰੇ ਜਾਣਕਾਰੀ ਹਾਸਲ ਕਰਦਾ ਹੈ | ਲੜਕੀਆਂ ਦੇ ਸਮਾਜ ਵਿਚ ਰੋਲ ਸੰਬੰਧੀ ਸਾਧਵੀ ਤਿ੍ਪਦਾ ਭਾਰਤੀ ਨੇ ਕਿਹਾ ਕਿ ਲੜਕੀਆਂ ਅੱਜ ਦੇ ਸਮੇਂ ਵਿਚ ਹਰ ਖੇਤਰ ਵਿਚ ਬੁਲੰਦੀ ਨੂੰ ਛੂਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਦਾ ਧੁਰਾ ਹਨ ਤੇ ਉਨ੍ਹਾਂ ਤੋਂ ਬਿਨ੍ਹਾਂ ਸਮਾਜ ਦੀ ਤਰੱਕੀ ਅਸੰਭਵ ਹੈ | ਇਸੇ ਦੌਰਾਨ ਸੰਸਥਾਨ ਵਲੋਂ ਭਜਨ ਵੀ ਪੇਸ਼ ਕੀਤੇ ਗਏ | ਇਸ ਦੌਰਾਨ ਸੰਸਥਾਨ ਵਲੋਂ ਸਾਧਵੀ ਸਰਵਸੂਖ ਭਾਰਤੀ, ਸਾਧਵੀ ਪੂਨਿਆ ਭਾਰਤੀ, ਸਾਧਵੀ ਰਿਚਾ ਭਾਰਤੀ ਨੇ ਭਜਨ ਗਾਇਣ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਕਥਾ ਦੀ ਸਮਾਪਤੀ 'ਤੇ ਭਗਵਾਨ ਸ਼ਿਵ ਦੀ ਪਵਿੱਤਰ ਆਰਤੀ ਕੀਤੀ ਗਈ | ਇਸ ਮੌਕੇ ਸਾਧਵੀ ਗੁਰਪ੍ਰੀਤ ਭਾਰਤੀ, ਸਾਧਵੀ ਸਰਵਸੂਖੀ ਭਾਰਤੀ, ਮੰਦਿਰ ਕਮੇਟੀ ਦੇ ਮੁਖੀ ਬਲਵੀਰ ਸ਼ਰਮਾ, ਮੁਕੇਸ਼ ਦੱਤ, ਸ਼ਾਮ ਸੁੰਦਰ ਸ਼ਰਮਾ, ਮਨੀਸ਼ ਚੋਪੜਾ, ਓਮ ਪ੍ਰਕਾਸ਼ ਖੰਨਾ, ਓਮ ਪ੍ਰਕਾਸ਼, ਸੁਸ਼ੀਲ ਕੁਮਾਰ ਭੱਲਾ, ਜੀ.ਐਸ. ਗੁਲੇਰੀਆ, ਮਿੰਟੂ, ਅਸ਼ੀਸ਼ ਦੱਤ, ਸੁਰਿੰਦਰਾ ਰਾਣੀ, ਵੀਨਾ ਸ਼ਰਮਾ, ਨੀਲਮ ਸ਼ਰਮਾ, ਰਜਨੀ ਸ਼ਰਮਾ, ਮਾਇਆ, ਸਰੋਜ, ਮਨੂੰ ਸੂਦ, ਉਰਮਿਲਾ ਸ਼ਰਮਾ, ਮਧੂ, ਜੀਵਨ, ਸ਼ਸ਼ੀ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੈਬਤਪੁਰ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਮਨਰੇਗਾ 'ਤੇ ਕੀਤਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਬਜਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।