ਫਗਵਾੜਾ, 14 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਲੱਖਪੁਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਚੱਲ ਰਹੇ ਕੰਮ ਵਿਚ ਐਨ.ਆਰ.ਆਈ. ਵੀਰਾਂ ਵਲੋਂ ਵਡਮੁੱਲਾ ਸਹਿਯੋਗ ਕਰਦੇ ਹੋਏ 3 ਲੱਖ ਰੁਪਏ ਸਰਪੰਚ ਗੁਰਮੀਤ ਸਿੰਘ ਗੋਗੀ ਲੱਖਪੁਰ ਨੂੰ ਭੇਟ ਕੀਤੇ ਗਏ | ਇਸ ਦੌਰਾਨ ਬਿੱਕਰ ਸਿੰਘ ਦੀ ਰਿਹਾਇਸ਼ ਤੋਂ ਵਾਟਰ ਟਰੀਟਮੈਂਟ ਪਲਾਂਟ ਤੱਕ ਪਾਈਪ ਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਵੀ ਐਨ.ਆਰ.ਆਈ. ਰਘਬੀਰ ਸਿੰਘ ਪੁੱਤਰ ਆਤਮਾ ਸਿੰਘ ਵਲੋਂ ਰਸਮੀ ਰਿਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕਰਵਾਈ ਗਈ | ਉਨ੍ਹਾਂ ਪੰਚਾਇਤ ਤੇ ਵਿਕਾਸ ਕਮੇਟੀ ਵਲੋਂ ਪਿੰਡ ਦੇ ਕਰਵਾਏ ਜਾ ਰਹੇ ਸਰਬ ਪੱਖੀ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ 'ਚ ਵੀ ਹਰ ਸੰਭਵ ਸਹਿਯੋਗ ਦਿੰਦੇ ਰਹਿਣ ਦਾ ਭਰੋਸਾ ਦਿੱਤਾ | ਰਿਟਾ. ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਐਨ.ਆਰ.ਆਈ. ਰਘਬੀਰ ਸਿੰਘ ਵਲੋਂ 1 ਲੱਖ ਰੁਪਏ, ਡਾ. ਸਤਨਾਮ ਸਿੰਘ ਬੰਗੜ ਤੇ ਮੋਹਨ ਲਾਲ ਬੰਗੜ ਨੇ 50-50 ਹਜ਼ਾਰ ਰੁਪਏ ਤੇ ਪਿਆਰਾ ਸਿੰਘ ਢੱਡਵਾਲ ਸਾਬਕਾ ਸਰਪੰਚ ਲੱਖਪੁਰ ਨੇ 1 ਲੱਖ ਰੁਪਏ ਦਾ ਯੋਗਦਾਨ ਪਾਉਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਭਾਈ ਅੰਮਿ੍ਤਪਾਲ ਸਿੰਘ, ਦਵਿੰਦਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਮਹਿੰਦਰ ਸਿੰਘ ਢੱਡਵਾਲ ਸਾਬਕਾ ਸਰਪੰਚ, ਰੇਸ਼ਮ ਸਿੰਘ ਲੱਖਪੁਰ, ਤਰਲੋਚਨ ਸਿੰਘ ਲੱਖਪੁਰ, ਸੁਰਿੰਦਰ ਸਿੰਘ, ਸਤਪਾਲ ਚਿੜੀ, ਪਰਮਜੀਤ, ਕ੍ਰਿਸ਼ਨ ਸਿੰਘ, ਗੋਗੀ ਦੁਬਈ ਵਾਲਾ, ਸਰਬਜੀਤ ਸਿੰਘ ਢੱਡਵਾਲ, ਸਵਰਨਾ ਰਾਮ, ਉਂਕਾਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ |