ਫਗਵਾੜਾ, 14 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੋ ਰੋਜ਼ਾ ਸਾਲਾਨਾ ਗਿਆਰ੍ਹਵੀਂ ਉਰਸ ਦਰਬਾਰ ਦੇ ਗੱਦੀਨਸ਼ੀਨ ਸਾਈਾ ਕਰਨੈਲ ਸ਼ਾਹ ਦੀ ਅਗਵਾਈ ਹੇਠ ਪ੍ਰਬੰਧਕਾਂ ਵਲੋਂ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਪਹਿਲੇ ਦਿਨ ਸ਼ਾਮ ਸਮੇਂ ਚਿਰਾਗ਼ ਤੇ ਰਾਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ | ਦੂਸਰੇ ਦਿਨ ਝੰਡੇ ਤੇ ਚਾਦਰ ਦੀ ਰਸਮ ਉਪਰੰਤ ਨਾਮਵਰ ਕੱਵਾਲ ਪਾਰਟੀਆਂ ਨੇ ਸੂਫ਼ੀਆਨਾ ਕਲਾਮ ਪੇਸ਼ ਕਰਦਿਆਂ ਮਹਿਫ਼ਲ ਨੂੰ ਰੂਹਾਨੀ ਰੰਗ ਵਿਚ ਰੰਗਿਆ | ਇਸ ਮੌਕੇ ਸੂਫ਼ੀ ਗ਼ੁਲਾਮ ਰਸੂਲ ਚਿਸ਼ਤੀ ਸਾਬਰੀ ਫਗਵਾੜਾ, ਬਾਬਾ ਮਲੰਗ ਸਾਹਨੀ, ਬਾਬਾ ਧੰਨਾ, ਬਾਬਾ ਭਾਰਤੀ, ਸਵਾਮੀ ਪਰਮਾਨੰਦ ਆਨੰਦ, ਸਰਪੰਚ ਬੀਬੀ ਬਖਸ਼ਿੰਦਰ ਬਾਂਸਲ, ਮੇਜਰ ਸਿੰਘ ਪੰਚ, ਸਤਨਾਮ ਸਿੰਘ ਕਾਹਲੋਂ ਪੰਚ, ਰਾਮ ਸ਼ਰਨ ਪੰਚ, ਦਵਿੰਦਰ ਪਾਲ, ਮੋਨਿਕਾ ਸ਼ਰਮਾ ਪੰਚ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਪੰਚ, ਜਸਵਿੰਦਰ ਕੌਰ ਪੰਚ ਪਤਨੀ ਹਰਨੇਕ ਸਿੰਘ, ਅਮਰੀਕ ਸਿੰਘ ਮੀਕਾ ਪੰਚ, ਮੇਜਰ ਸਿੰਘ ਪੰਚ, ਹਰਵਿੰਦਰ ਸਿੰਘ ਸੰਨੀ, ਆਦਿ ਹਾਜ਼ਰ ਸਨ |