ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਵਿਖੇ ਪ੍ਰਬੰਧਕੀ ਕਮੇਟੀ, ਸਟਾਫ਼ ਅਤੇ ਕਾਲਜ ਵਿਦਿਆਰਥੀਆਂ ਵਲੋਂ ਰਲਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਤ ਕਰਵਾਇਆ ਤਿੰਨ ਰੋਜ਼ਾ ਸਾਲਾਨਾ ਸਮਾਗਮ ਅੱਜ ਸਮਾਪਤ ਹੋ ਗਿਆ | ਪਿਛਲੇ ਰੋਜ਼ ਤੋਂ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਅੰਤਰ ਸਕੂਲ ਲੇਖ ਲਿਖਣ, ਪੋਸਟਰ ਮੇਕਿੰਗ, ਸੁੰਦਰ ਲਿਖਾਈ ਅਤੇ ਸਿੱਖ ਇਤਿਹਾਸ ਪ੍ਰਸ਼ਨੋਤਰੀ ਹੋਰ ਕਈ ਮੁਕਾਬਲੇ ਕਰਵਾਏ ਗਏ | ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲਿਆਂ ਸਮੇਂ ਕੈਂਪ ਖ਼ਾਲਸਾ ਅਜੀਤਸਰ ਸੀਨੀਅਰ ਸੈਕੰਡਰੀ ਸਕੂਲ ਮੋਹੀ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਨੇ ਦੂਸਰਾ, ਪੀਸ ਪਬਲਿਕ ਸਕੂਲ ਭਨੋਹੜ ਨੇ ਤੀਸਰਾ ਸਥਾਨ ਲਿਆ | ਲੇਖ ਲਿਖਣ ਪੰਜਾਬੀ (ਵਿਸ਼ਾ) ਮੁਕਾਬਲੇ 'ਚ ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਦੀ ਵਿਦਿਆਰਥਣ ਅਮਨਦੀਪ ਕੌਰ ਜੇਤੂ, ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੀ ਵਿਦਿਆਰਥਣ ਇਨਾਇਤ ਕੌਰ ਉੱਪ ਜੇਤੂ ਅਤੇ ਸਰਕਾਰੀ ਸੀਨੀ: ਸੈਕੰ: ਸਕੂਲ ਦਾਖਾ ਵਿਦਿਆਰਥੀ ਸੁਖਮਨਜੀਤ ਸਿੰਘ ਨੇ ਤੀਸਰਾ ਸਥਾਨ ਲਿਆ | ਹਿੰਦੀ ਲੇਖ ਲਿਖਣ ਮੁਕਾਬਲੇ 'ਚ ਨਾਜੁਕ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, ਸ਼ਿਵੰਸ਼ ਗੋਇਲ ਪੀਸ ਪਬਲਿਕ ਸਕੂਲ ਭਨੋਹੜ ਅਤੇ ਪ੍ਰੀਤਿਕਾ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ, ਤੀਸਰਾ ਸਥਾਨ ਲਿਆ | ਅੰਗਰੇਜੀ ਵਿਸ਼ਾ ਲੇਖ ਮੁਕਾਬਲੇ ਸਮੇਂ ਮਹਿਕਜੋਤ ਕੌਰ ਸਰਕਾਰੀ ਸੀਨੀ; ਸੈਕੰ: ਸਕੂਲ ਦਾਖਾ ਪਹਿਲਾ, ਪਵਨ ਸਿੰਗਲਾ ਪੀਸ ਪਬਲਿਕ ਸਕੂਲ ਭਨੋਹੜ ਦੂਸਰਾ, ਮਹਿਕਪ੍ਰੀਤ ਕੌਰ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਤੀਸਰਾ ਸਥਾਨ ਹਾਸਲ ਕੀਤਾ | ਅੰਤਰ ਸਕੂਲ ਸੁੰਦਰ ਲਿਖਾਈ ਮੁਕਾਬਲੇ 'ਚ ਹਿੰਦੀ ਵਿਸ਼ਾ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਦਿਆਰਥਣ ਦੀਪਸ਼ਬਦ ਕੌਰ ਜੇਤੂ, ਪੀਸ ਪਬਲਿਕ ਸਕੂਲ ਵਿਦਿਆਰਥਣ ਨਵਦੀਪ ਕੌਰ ਉੁੱਪ ਜੇਤੂ, ਜਦ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਦਿਆਰਥੀ ਰਾਮ ਕੁਮਾਰ ਤੀਸਰਾ ਸਥਾਨ ਲਿਆ | ਅੰਗਰੇਜੀ ਵਿਸ਼ਾ ਸੁੰਦਰ ਲਿਖਾਈ ਮੁਕਾਬਲੇ ਸਮੇਂ ਮਿਹਾਂਸ਼ੀ ਰਾਜੇਸ਼ ਪੀਸ ਪਬਲਿਕ ਸਕੂਲ, ਮਨਸਿਮਰਤ ਕੌਰ ਦਾਖਾ ਸਰਕਾਰੀ ਸਕੂਲ, ਕੋਮਲਪ੍ਰੀਤ ਕੌਰ ਗੁਰੂ ਤੇਗ ਬਹਾਦਰ ਨੈਸ਼ਨਲ ਸਕੂਲ ਦਾਖਾ ਨੇ ਕ੍ਰਮਵਾਰ ਪਹਿਲਾ, ਦੂਸਰਾ, ਤੀਸਰਾ ਸਥਾਨ ਲਿਆ | ਪੰਜਾਬੀ ਵਿਸ਼ਾ ਸੁੰਦਰ ਲਿਖਾਈ ਮੁਕਾਬਲੇ ਵਿਚ ਹਰਜਸ ਸਿੰਘ ਚੀਮਾ ਪੀਸ ਪਬਲਿਕ ਸਕੂਲ ਪਹਿਲਾ, ਕੋਮਲ ਸਰਕਾਰੀ ਸੀਨੀ: ਸੈਕ: ਸਕੂਲ ਰਕਬਾ ਦੂਸਰਾ ਅਤੇ ਜਸਮੀਨ ਕੌਰ ਈਸਟਵੁੱਡ ਸਕੂਲ ਤੀਸਰਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਡਾ: ਸੰਦੀਪ ਕਟਾਰੀਆ ਦੀ ਨਜ਼ਰਸਾਨੀ ਹੇਠ ਇਸ ਸਮਾਰੋਹ ਸਮੇਂ ਵੱਖੋ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਸਮੇਂ ਮੁੱਖ ਮਹਿਮਾਨ ਡਾ: ਸਤਿੰਦਰ ਕੌਰ ਪਿ੍ੰਸੀਪਲ ਖ਼ਾਲਜਾ ਕਾਲਜ ਫਾਰ ਵੂਮੈਨ ਸਿੱਧਵਾਂ ਖੁਰਦ ਨਾਲ ਕਾਲਜ ਦੇ ਪ੍ਰਬੰਧਕੀ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਟਰੱਸਟੀ ਰਮਿੰਦਰ ਸਿੰਘ ਬਾਜਵਾ, ਅਪਰ ਅਪਾਰ ਸਿੰਘ, ਮਨਪ੍ਰੀਤ ਸਿੰਘ, ਡਾ: ਮਨੂਦੀਪ ਕੌਸ਼ਲ, ਬੈਂਕ ਆਫ ਇੰਡੀਆ ਮੈਨੇਜਰ ਲਖਵੀਰ ਸਿੰਘ, ਪ੍ਰੋ: ਰਣਜੀਤ ਕੌਰ ਵਿਰਕ, ਪ੍ਰੋ: ਤੇਲੂ ਰਾਮ ਬਾਂਸਲ, ਸੁਖਵੰਤ ਸਿੰਘ ਮੋਹੀ, ਹਰਦੇਵ ਸਿੰਘ ਗਰੇਵਾਲ, ਗੁਰਪ੍ਰਤਾਪ ਸਿੰਘ, ਹੋਰ ਮੌਜੂਦ ਸਨ |