ਕਪੂਰਥਲਾ, 14 ਫਰਵਰੀ (ਸਡਾਨਾ)-ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਅੰਦਰੋਂ ਅਣਪਛਾਤੇ ਚੋਰ ਮਿਡ ਡੇ ਮੀਲ ਦਾ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਆਪਣੀ ਸ਼ਿਕਾਇਤ ਵਿਚ ਸਕੂਲ ਦੇ ਹੈੱਡ ਮਾਸਟਰ ਨੇ ਦੱਸਿਆ ਕਿ ਬੀਤੀ 13 ਫਰਵਰੀ ਨੂੰ ਸਕੂਲ ਦੇ ਦਫ਼ਤਰ ਦੇ ਕਮਰੇ ਦੀ ਗਰਿੱਲ ਤੋੜ ਕੇ ਅਣਪਛਾਤੇ ਵਿਅਕਤੀ ਅੰਦਰ ਦਾਖਲ ਹੋ ਗਏ ਤੇ ਸਕੂਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ ਜਿਸ ਵਿਚ ਮਿਡ ਡੇ ਮੀਲ ਦਾ ਇਕ ਮਹੀਨੇ ਦਾ ਰਾਸ਼ਨ, ਪਿ੍ੰਟਰ, ਐਲ.ਈ.ਡੀ., ਯੂ.ਪੀ.ਐਸ., ਬੈਟਰੀ, ਸਾਊਾਡ ਸਿਸਟਮ, ਮਿਡ ਡੇ ਮੀਲ ਦਾ ਰਿਕਾਰਡ, ਕੰਪਿਊਟਰ ਦਾ ਸਮਾਨ, ਛੱਤ ਵਾਲੇ ਪੱਖੇ ਆਦਿ ਸਾਮਾਨ ਸ਼ਾਮਲ ਸੀ | ਜ਼ਿਕਰਯੋਗ ਹੈ ਕਿ ਇਸ ਸਕੂਲ ਵਿਚ ਪਹਿਲਾਂ ਵੀ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ |