ਕਾਲਾ ਸੰਘਿਆਂ, 14 ਫਰਵਰੀ (ਬਲਜੀਤ ਸਿੰਘ ਸੰਘਾ)- ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਾਡੇਸ਼ਨ ਆਫ਼ ਕੈਨੇਡਾ ਵੱਲੋਂ ਗਦਰੀ ਸੰਗਰਾਮਣ ਬੀਬੀ ਗੁਲਾਬ ਕੌਰ ਦੀ 100 ਸਾਲਾ ਬਰਸੀ ਨੂੰ ਸਮਰਪਿਤ ਸੈਮੀਨਾਰ ਤੇ ਇਨਕਲਾਬੀ ਗੀਤ ਸੰਗੀਤ ਪ੍ਰੋਗਰਾਮ 18 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਤੋਂ 1 ਵਜੇ ਤੱਕ ਸੰਤ ਹੀਰਾ ਦਾਸ ਸੈਕੰਡਰੀ ਸਕੂਲ ਤੇ ਗਰਲਜ਼ ਕਾਲਜ ਕਾਲਾ ਸੰਘਿਆ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਮੁੱਖ ਬੁਲਾਰੇ ਡਾਕਟਰ ਰਘਬੀਰ ਕੌਰ ਸੇਵਾ ਮੁਕਤ ਐਸੋ. ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ ਲੱਧੇਵਾਲੀ, ਜਲੰਧਰ, ਸਾਬਕਾ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਹੋਣਗੇ ਤੇ ਭੋਲਾ ਸਿੰਘ ਸੰਗਰਾਮੀ ਇਨਕਲਾਬੀ ਗੀਤ ਪੇਸ਼ ਕਰਨਗੇ | ਇਸ ਮੌਕੇ ਗਦਰੀ ਸੰਗਰਾਮਣ ਬੀਬੀ ਗੁਲਾਬ ਕੌਰ ਪੁਸਤਕ ਲੋਕ ਅਰਪਣ ਕੀਤੀ ਜਾਵੇਗੀ | ਲਖਵੀਰ ਸਿੰਘ ਰਤਨਪਾਲ ਤੇ ਸੰਤ ਹੀਰਾ ਦਾਸ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਇੰਜ. ਸੀਤਲ ਸਿੰਘ ਸੰਘਾ ਨੇ ਸਾਰਿਆਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ |