18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਹਾਦੀ ਈਰਾਨ ਨੂੰ ਦਾਦਾ ਸ਼ੇਲਕਾ ਨੇ ਹਰਾ ਕੇ ਜਿੱਤਿਆ ਕਾਲਾ ਸੰਘਿਆਂ ਦਾ ਛਿੰਝ ਮੇਲਾ <br/>

ਅਜੀਤ ਡੈਸਕ 15-02-2026
ਕਾਲਾ ਸੰਘਿਆਂ, 14 ਫਰਵਰੀ (ਬਲਜੀਤ ਸਿੰਘ ਸੰਘਾ)- ਸਦੀਆਂ ਤੋਂ ਚੱਲਿਆ ਆ ਰਿਹਾ ਦੋਆਬੇ ਦੇ ਚਰਚਿਤ ਛਿੰਝ ਮੇਲਿਆਂ 'ਚ ਸ਼ੁਮਾਰ ਕਾਲਾ ਸੰਘਿਆਂ ਦਾ 2 ਰੋਜ਼ਾ ਸਾਲਾਨਾ ਛਿੰਝ ਮੇਲੇ 'ਚ ਇਸ ਵਰੇ੍ਹ ਦਾਦਾ ਸ਼ੇਲਕਾ ਮਹਾਰਾਸ਼ਟਰ ਨੇ ਹਾਦੀ ਈਰਾਨ ਨੂੰ ਕਰੀਬ 12 ਮਿੰਟਾਂ ਵਿਚ ਚਿੱਤ ਕਰਕੇ ਦਰਸ਼ਕਾਂ ਦੀਆਂ ਤਾੜੀਆਂ ਦੀ ਗੜਗੜਾਹਟ ਵਿਚ ਪਟਕਾ ਜਿੱਤਣ ਦਾ ਮਾਣ ਆਪਣੇ ਨਾਮ ਕਰ ਲਿਆ | ਜ਼ਿਕਰਯੋਗ ਹੈ ਕਿ ਕਰੀਬ 5.45 ਵਜੇ ਪਟਕੇ ਦੀ ਪ੍ਰਮੁੱਖ ਕੁਸ਼ਤੀ ਦਾ ਭੇੜ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ, ਸਰਪੰਚ ਮਨਿੰਦਰਪਾਲ ਮੰਨਾ ਤੇ ਆਲਮਗੀਰ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੇ ਸਪੁੱਤਰ ਗੁਰਪ੍ਰੀਤ ਸਿੰਘ ਫੁੱਲ, ਜਤਿੰਦਰ ਸਿੰਘ ਤੋਚੀ, ਦਲਜੀਤ ਸਿੰਘ ਮੋਹਣਾ ਤੇ ਹੋਰ ਪਤਵੰਤਿਆਂ ਵੱਲੋਂ ਭਲਵਾਨਾਂ ਦੀ ਹੱਥ ਜੋੜੀ ਕਰਵਾ ਕੇ ਸ਼ੁਰੂ ਕਰਵਾਇਆ ਗਿਆ ਜਿਸ ਦੌਰਾਨ ਦੋਹਾਂ ਭਲਵਾਨਾਂ ਵੱਲੋਂ ਬਹੁਤ ਹੀ ਤੇਜ਼ੀ ਨਾਲ ਤੇ ਤਕਰਾਰ ਭਰੀ ਕੁਸ਼ਤੀ ਲੜਦਿਆਂ ਹਾਦੀ ਈਰਾਨ ਨੂੰ ਦਾਦਾ ਸ਼ੇਲਕਾ ਨੇ ਅੱਖ ਦੇ ਝਪੱਕੇ ਵਾਂਗ ਚਿੱਤ ਕਰਕੇ ਕਾਲਾ ਸੰਘਿਆਂ ਦੀ 2026 ਦੀ ਛਿੰਝ ਦਾ ਜੇਤੂ ਹੋਣ ਦਾ ਇਤਿਹਾਸ ਸਿਰਜ ਦਿੱਤਾ | ਜੇਤੂ ਪਹਿਲਵਾਨ ਨੇ ਗੁਰਪ੍ਰੀਤ ਸਿੰਘ ਸੰਘਾ ਵੱਲੋਂ ਸਪਾਂਸਰ ਬੁਲਟ ਮੋਟਰਸਾਈਕਲ ਨਾਲ ਜਿੱਥੇ ਨਿਵਾਜਿਆ ਗਿਆ ਉੱਥੇ ਹੀ ਪਟਕੇ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਕਬੱਡੀ ਦੇ ਬਾਬਾ ਬੋਹੜ ਸਵ. ਮਹਿੰਦਰ ਸਿੰਘ ਮੌੜ ਦੀ ਯਾਦ ਵਿਚ 21000 ਰੁਪਏ ਤੇ ਦੋਹਾਂ ਪੰਚਾਇਤਾਂ ਵੱਲੋਂ ਵੀ ਨਕਦ ਇਨਾਮ ਸਨਮਾਨ ਦੇ ਨਾਲ ਨਿਵਾਜਿਆ ਗਿਆ | ਇਸ ਮੌਕੇ ਦੂਸਰੀਆਂ ਹੋਈਆਂ ਪ੍ਰਮੁੱਖ ਕੁਸ਼ਤੀਆਂ 'ਚ ਹਮੀਦ ਈਰਾਨ ਨੇ ਛੋਟਾ ਸੁਦਾਮ ਹੁਸ਼ਿਆਰਪੁਰ ਨੂੰ ਮਾਤ ਦੇ ਕੇ ਆਪਣੀ ਜਿੱਤ ਦਰਜ ਕਰਵਾਈ | ਇਸੇ ਤਰ੍ਹਾਂ ਹੋਰਨਾਂ ਕੁਸ਼ਤੀਆਂ 'ਚ ਮਨਕਰਨ ਅਖਾੜਾ ਡੂਮਛੇੜੀ ਨੂੰ ਸ਼ਹਿਬਾਜ਼ ਆਲਮਗੀਰ ਨੇ ਚਿੱਤ ਕੀਤਾ, ਲੱਕੀ ਗਰਚਾ ਤੇ ਜਸ਼ਨ ਪੱਟੀ ਦੀ ਕੁਸ਼ਤੀ ਵਿਚ ਲੱਕੀ ਗਰਚਾ ਜੇਤੂ ਰਿਹਾ | ਦੀਪੂ ਲੱਖਣ ਕੇ ਤੇ ਵੱਡਾ ਸਦਾਮ ਦੀ ਕੁਸ਼ਤੀ ਵਿਚ ਨੰਬਰਾਂ ਦੇ ਆਧਾਰ 'ਤੇ ਵੱਡਾ ਸੁਦਾਮ ਜੇਤੂ ਰਿਹਾ | ਤਾਲਬ ਬਾਬਾ ਫਲਾਈ ਨੂੰ ਅਬੈ ਨਾਇਕ ਯੂ.ਪੀ. ਨੇ ਹਰਾਇਆ ਜਦਕਿ ਰੋਹਿਤ ਲਾਡਪੁਰ ਨੂੰ ਸ਼ਾਂਨਵੀਰ ਕੋਹਾਲੀ ਨੇ ਮਾਤ ਦੇ ਕੇ ਪਲਸਰ ਮੋਟਰਸਾਈਕਲ 'ਤੇ ਜਿੱਤ ਪ੍ਰਾਪਤ ਕੀਤੀ | ਖੇਡ ਮੇਲੇ ਦੌਰਾਨ ਭਾਈ ਘਨੱਈਆ ਜੀ ਸੇਵਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਪਹਿਲਵਾਨਾਂ ਤੇ ਸੰਗਤ ਲਈ ਦੁੱਧ ਦਾ ਲੰਗਰ ਲਗਾਇਆ ਗਿਆ | ਚਾਹ ਪਕੌੜਿਆਂ ਦੇ ਲੰਗਰ ਵੀ ਲੱਗੇ ਜਦਕਿ ਬਾਬਾ ਅਮਰੀਕ ਸਿੰਘ ਸਿਧਵਾਂ ਦੋਨਾ ਦੀ ਟੀਮ ਵੱਲੋਂ ਜਲ ਦੀ ਸੇਵਾ ਨੂੰ ਬਾਖ਼ੂਬੀ ਨਿਭਾਇਆ | ਖੇਡ ਮੇਲੇ ਦੌਰਾਨ ਪ੍ਰਸਿੱਧ ਕੁਮੈਂਟੇਟਰ ਮੰਗਾ ਅਲੀ ਤੇ ਹਰਿੰਦਰ ਰਾਮਪੁਰ ਵੱਲੋਂ ਕਮੈਂਟਰੀ ਦੇ ਫ਼ਰਜ਼ਾਂ ਨੂੰ ਤੇ ਮੰਚ ਸੰਚਾਲਨ ਦੇ ਫ਼ਰਜ਼ਾਂ ਨੂੰ ਡਾ. ਪਰਮਜੀਤ ਸਿੰਘ ਪੰਮਾ ਤੇ ਡਾ. ਰਾਮ ਲੁਭਾਇਆ ਵੱਲੋਂ ਬਾਖ਼ੂਬੀ ਅਦਾ ਕੀਤਾ ਗਿਆ | ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਨੇ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈਜ਼ ਤੇ ਇਲਾਕਾ ਨਿਵਾਸੀ ਦਰਸ਼ਕਾਂ ਨੂੰ ਮੇਲੇ ਦੀ ਵਧਾਈ ਪੇਸ਼ ਕੀਤੀ | ਇਸ ਖੇਡ ਮੇਲੇ ਦਾ ਆਨੰਦ ਮਾਣਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਕਬੱਡੀ ਦੇ ਨਾਮਵਰ ਖਿਡਾਰੀ ਦਲਜੀਤ ਸਿੰਘ ਮੋਹਣਾ, ਜਤਿੰਦਰ ਸਿੰਘ ਤੋਚੀ, ਸੋਖਾ ਭੋਪਾਲ ਨਿੱਝਰਾਂ, ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ, ਬਿਕਰਮਜੀਤ ਸਿੰਘ ਸੰਘਾ, ਗੁਰਦੀਪ ਗੀਤਾ, ਸੰਨੀ ਕਾਲਾ ਸੰਘਿਆਂ, ਰਕੇਸ਼ ਭਾਰਗਵ, ਲੱਖੀ ਕਾਲਾ ਸੰਘਿਆਂ, ਘੁੱਦਾ ਕਾਲਾ ਸੰਘਿਆਂ, ਬਾਬੂ ਸੰਘਾ, ਕਮਲ ਸੰਘਾ ਯੂ.ਐਸ.ਏ., ਮਾਸਟਰ ਗੁਰਦਾਵਰ ਸਿੰਘ ਸੰਘਾ, ਲਹਿੰਬਰ ਸਿੰਘ, ਸ਼ਿੰਗਾਰਾ ਸਿੰਘ ਤੇ ਲੁਭਾਇਆ ਸਿੰਘ ਤਿੰਨੋਂ ਸਾਬਕਾ ਸਰਪੰਚ, ਅਮਰਜੀਤ ਸਿੰਘ ਮੰਗੀ ਲੰਬੜ, ਮੇਜਰ ਸਿੰਘ ਸੰਘਾ, ਰਾਮਾ ਬਲੱਗਣ, ਕੁਲਦੀਪ ਲੂੰਬਾ, ਸਤੀਸ਼ ਘੋਨਾ, ਵਿਸ਼ਾਲ ਜੋਸ਼ੀ, ਮਾਸਟਰ ਸ਼ਾਮ ਕੁਮਾਰ, ਪ੍ਰੋਫੈਸਰ ਜਗਤਾਰ ਸਿੰਘ ਸੰਘਾ, ਪੰਡਿਤ ਰਾਜੂ ਭਾਰਗਵ, ਮੋਤਾ ਸਿੰਘ ਆਲੀ ਚੱਕ, ਕਰਨਲ ਹਰਜਿੰਦਰ ਸਿੰਘ ਸੰਘਾ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਬਿੰਦਰ ਭਾਣੋਲੰਗਾ, ਪਵਿੱਤਰ ਪਿੱਤਾ, ਹਰਵਿੰਦਰ ਸਿੰਘ ਸੰਘਾ, ਪਲਵਿੰਦਰ ਸਿੰਘ ਸੰਘਾ, ਸਰਵਣ ਸਿੰਘ ਸੰਘਾ, ਮੁਖ਼ਤਿਆਰ ਸਿੰਘ ਬਿੱਕਾ, ਹਰਨੇਕ ਸਿੰਘ ਸਰਪੰਚ ਨਿੱਝਰਾਂ, ਗਤਕਾ ਕੋਚ ਨਰਿੰਦਰ ਸਿੰਘ ਸੰਘਾ, ਜਸਵੀਰ ਸਿੰਘ ਸੰਘਾ, ਸੁਰਿੰਦਰ ਸਿੰਘ ਗਦਰੀ, ਕਿੰਦਾ ਲੱਲੀਆਂ, ਗੋਨੀ ਖੈੜਾ ਦੋਨਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੀਤਾ ਲੀ ਲੈਸਨ ਸਕੂਲ 'ਚ ਕਰਵਾਈ ਸੀ.ਬੀ.ਐਸ.ਈ. ਸਮਰੱਥਾ ਨਿਰਮਾਣ ਵਰਕਸ਼ਾਪ <br/> ਅਗਲੀ ਖ਼ਬਰ ਬੀਬੀ ਗੁਲਾਬ ਕੌਰ ਦੀ ਬਰਸੀ ਨੂੰ ਸਮਰਪਿਤ ਸੈਮੀਨਾਰ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।