18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮੰਡੀ ਮੁੱਲਾਂਪੁਰ 'ਚ ਗੰਗਾ ਜਲ ਲਿਆ ਰਹੇ ਕਾਵੜੀਆਂ ਲਈ ਲੰਗਰ ਲਗਾਇਆ

ਅਜੀਤ ਡੈਸਕ 15-02-2026
ਮੁੱਲਾਂਪੁਰ-ਦਾਖਾ, 14 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸ਼੍ਰੀ ਸ਼ਿਵ ਸ਼ਕਤੀ ਕਾਵੜ ਸੰਘ ਮੰਡੀ ਮੁੱਲਾਂਪੁਰ-ਦਾਖਾ ਵਲੋਂ ਮਹਾਂ ਸ਼ਿਵਰਾਤਰੀ ਦੇ ਮੱਦੇਨਜ਼ਰ ਹਰਿਦੁਆਰ ਅਤੇ ਗੌਮੁਖ ਤੋਂ ਗੰਗਾ ਜਲ ਲੈ ਕੇ ਆਉਣ ਵਾਲੇ ਸ਼ਿਵ ਭਗਤ ਕਾਵੜੀਆਂ ਲਈ ਇਲਾਕੇ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਅੰਦਰ ਲੰਗਰ, ਮੁੱਢਲੀ ਡਾਕਟਰੀ ਸਹਾਇਤਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਸੰਘ ਪ੍ਰਬੰਧਕਾਂ ਅਨੁਸਾਰ ਪਿਛਲੇ ਕਈ ਰੋਜ਼ ਤੋਂ ਸ਼ਿਵ ਭਗਤ ਕਾਵੜੀਆਂ ਲਈ ਦਾਣਾ ਮੰਡੀ ਮੁੱਲਾਂਪੁਰ ਦਾਖਾ ਵਿਖੇ ਲੰਗਰ ਜਾਰੀ ਹੈ, ਗੰਗਾ ਜਲ ਲੈ ਕੇ ਆਉਣ ਵਾਲੇ ਸ਼ਿਵ ਭਗਤਾਂ ਲਈ ਲੰਗਰ ਤੋਂ ਇਲਾਵਾ ਨਹਾਉਣ ਅਤੇ ਅਰਾਮ ਕਰਨ ਲਈ ਉਚਿਤ ਪ੍ਰਬੰਧ ਕੀਤਾ ਗਿਆ | ਸ੍ਰੀ ਸ਼ਿਵ ਸ਼ਕਤੀ ਸੰਘ ਪ੍ਰਧਾਨ ਸੰਜੂ ਅਗਰਵਾਲ, ਰਾਕੇਸ਼ ਅਰੋੜਾ, ਨਵੀਨ ਅਰੋੜਾ, ਰਮੇਸ਼ ਜੈਨ, ਦਵਿੰਦਰ ਜਿੰਦਲ, ਹਰਪਾਲ ਪਾਲਾ, ਰਿੰਕੂ ਧੂਰੀਆ ਹੋਰਨਾਂ ਨੇ ਆਪਣੀ ਸੇਵਾ ਸਫ਼ਲ ਕਰਦਿਆਂ ਸ਼ਿਵ ਭਗਤਾਂ ਦੀ ਪੂਰੀ ਟਹਿਲ ਸੇਵਾ ਕੀਤੀ ਗਈ | ਸ਼੍ਰੀ ਸ਼ਿਵ ਸ਼ਕਤੀ ਕਾਵੜ ਸੰਘ ਵਲੋਂ ਮਹਾਂ ਸ਼ਿਵਰਾਤਰੀ ਸਮਾਗਮਾਂ ਲਈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਮੰਡੀ ਮੁੱਲਾਂਪੁਰ ਦੇ ਵੱਖੋ-ਵੱਖ ਮੰਦਰਾਂ ਵਿਚ ਅੱਜ ਮਹਾਂ ਸ਼ਿਵਰਾਤਰੀ ਦਾ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ 'ਚ ਚੋਰੀ ਅਗਲੀ ਖ਼ਬਰ ਚੱਕ ਕਲਾਂ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।