18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਲਾ-ਬਲਾਸਮ ਸਕੂਲ ਨੇ ਹੁਨਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀ ਸ਼ੁਰੂ ਕੀਤੀ <br/>

ਅਜੀਤ ਡੈਸਕ 15-02-2026
ਜਲੰਧਰ, 14 ਫਰਵਰੀ (ਪਵਨ ਖਰਬੰਦਾ)- ਲਾ-ਬਲਾਸਮਜ਼ ਸਕੂਲ ਨੇ ਅੱਜ ਹੁਨਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਸ਼ੁਰੂ ਕੀਤੀ | 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਿਖਲਾਈ ਪ੍ਰਾਪਤ ਖੇਤੀਬਾੜੀ ਮਾਹਿਰਾਂ ਦੀ ਅਗਵਾਈ ਹੇਠ ਸਕੂਲ ਦੇ ਜੈਵਿਕ ਫਾਰਮ ਨੂੰ ਵਿਕਸਤ ਕਰਨਾ ਸ਼ੁਰੂ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪਾਠ-ਪੁਸਤਕਾਂ ਤੋਂ ਪਰੇ ਅਸਲ ਜੀਵਨ ਦੇ ਅਨੁਭਵ ਪ੍ਰਦਾਨ ਕਰਨਾ ਹੈ | ਵਿਦਿਆਰਥੀਆਂ ਨੂੰ ਮਿੱਟੀ ਦੀ ਤਿਆਰੀ, ਬੀਜ ਬਿਜਾਈ, ਬੂਟਿਆਂ ਦੀ ਦੇਖਭਾਲ, ਜੈਵਿਕ ਖਾਦਾਂ ਦੀ ਵਰਤੋਂ ਤੇ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਹੱਥੀਂ ਸਿੱਖਣ ਦਾ ਮੌਕਾ ਮਿਲੇਗਾ | ਅੱਜ ਦੇ ਸਮੇਂ ਵਿੱਚ ਬੱਚਿਆਂ ਲਈ ਕੁਦਰਤ ਨਾਲ ਜੁੜਨਾ ਤੇ ਟਿਕਾਊ ਜੀਵਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ | ਇਹ ਪ੍ਰੋਜੈਕਟ ਵਿਦਿਆਰਥੀਆਂ ਵਿੱਚ ਵਾਤਾਵਰਣ ਸੁਰੱਖਿਆ, ਕੁਦਰਤ ਪ੍ਰਤੀ ਸਤਿਕਾਰ ਤੇ ਸਿਹਤਮੰਦ ਰਹਿਣ-ਸਹਿਣ ਦੀਆਂ ਆਦਤਾਂ ਦੀ ਸਮਝ ਪੈਦਾ ਕਰੇਗਾ | ਆਪਣੇ ਹੱਥਾਂ ਨਾਲ ਕੰਮ ਕਰਨ ਦਾ ਤਜਰਬਾ ਉਨ੍ਹਾਂ ਨੂੰ ਸਵੈ-ਨਿਰਭਰ ਬਣਾਏਗਾ ਤੇ ਭਵਿੱਖ 'ਚ ਉਨ੍ਹਾਂ ਨੂੰ ਸਮਾਰਟ ਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰੇਗਾ ¢ ਚੇਅਰਪਰਸਨ ਸ੍ਰੀਮਤੀ ਵੰਦਨਾ ਮੁਰੀਆ ਨੇ ਕਿਹਾ ਬੱਚਿਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ¢ ਸਾਨੂੰ ਖੁਸ਼ੀ ਹੈ ਕਿ ਵਿਦਿਆਰਥੀ ਕੁਦਰਤ ਨਾਲ ਜੁੜ ਕੇ ਸਿੱਖ ਰਹੇ ਹਨ | ਇਹ ਪਹਿਲ ਇਹ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਮਦਦਗਾਰ ਹੋਵੇਗਾ | ਪਿ੍ੰਸੀਪਲ ਸ੍ਰੀਮਤੀ ਨਿਧੀ ਚੋਪੜਾ ਨੇ ਕਿਹਾ ਜੈਵਿਕ ਫਾਰਮ ਬੱਚਿਆਂ ਨੂੰ ਸਖ਼ਤ ਮਿਹਨਤ, ਜ਼ਿੰਮੇਵਾਰੀ ਤੇ ਸਿੱਖਣ ਦੇ ਅਸਲ ਮੁੱਲ ਸਿਖਾਉਂਦੇ ਹਨ | ਅਜਿਹੇ ਪ੍ਰੋਜੈਕਟ ਉਨ੍ਹਾਂ ਦੇ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਬਣਾਉਂਦੇ ਹਨ ¢

ਪਿਛਲੀ ਖ਼ਬਰ ਡੇਢ ਕਿੱਲੋ ਹੈਰੋਇਨ ਸਮੇਤ 2 ਨੌਜਵਾਨ ਕਾਬੂ, ਗੱਡੀ ਜ਼ਬਤ <br/> ਅਗਲੀ ਖ਼ਬਰ ਸੜਕ ਧਸਣ ਨਾਲ ਲੋਕ ਹੋ ਰਹੇ ਪੇ੍ਰਸ਼ਾਨ, ਹਾਦਸਿਆਂ ਦਾ ਬਣਿਆ ਰਹਿੰਦੈ ਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।