ਜਲੰਧਰ, 14 ਫਰਵਰੀ (ਸ਼ਿਵ)- ਕੈਂਟ ਵਿਧਾਨ ਸਭਾ ਹਲਕੇ ਦੇ 66 ਫੁੱਟੀ ਰੋਡ ਦੇ ਕੋਲ ਸੜਕ ਦਾ ਇੱਕ ਹਿੱਸਾ ਧਸਣ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਲੰਘਣ ਵਾਲੇ ਲੋਕਾਂ ਨੂੰ ਡਰ ਹੈ ਕਿ ਇਸ ਸੜਕ ਦੇ ਹੇਠਾਂ ਪਾਣੀ ਜਾਂ ਸੀਵਰ ਲਾਈਨ ਦੀ ਲੀਕੇਜ ਕਰਕੇ ਇਹ ਸੜਕ ਹੋਰ ਵੀ ਧਸ ਸਕਦੀ ਹੈ ਜਿਸ ਨਾਲ ਕੋਈ ਹਾਦਸਾ ਵਾਪਸ ਸਕਦਾ ਹੈ | ਇਸ ਸੜਕ ਸਿੱਧੀ 66 ਫੁੱਟੀ ਰੋਡ ਤੋਂ ਫੋਲੜੀਵਾਲ ਵੱਲ ਜਾਂਦੀ ਹੈ ਜਿਹੜਾ ਉਧਰੋਂ ਆਉਂਦੇ ਹੋਏ ਖੱਬੇ ਹੱਥ ਪੰਜਾਬੀ ਬਾਗ਼ ਕਲੋਨੀ ਵੱਲ ਨੂੰ ਜਾਂਦੀ ਹੈ | ਇਹ ਰਸਤਾ ਮਿੱਠਾਪੁਰ ਤੇ ਮਾਡਲ ਟਾਊਨ ਵੀ ਆ ਜਾਂਦਾ ਹੈ | ਨਗਰ ਨਿਗਮ ਵੱਲੋਂ ਇਸ ਧਸੀ ਹੋਈ ਸੜਕ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਹਾਦਸੇ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸੜਕ ਦਾ ਹਿੱਸਾ ਧਸਣ ਕਰਕੇ ਕਈ ਲੋਕਾਂ ਨੇ ਇਸ ਪਾਸੇ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਦਾ ਪਤਾ ਨਹੀਂ ਕਿ ਇਹ ਸੜਕ ਕਿਸੇ ਵੇਲੇ ਹੋਰ ਡੰੂਘੀ ਧਸ ਸਕਦੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਰੋਡ 'ਤੇ ਦਿਨ ਰਾਤ ਆਵਾਜਾਈ ਰਹਿੰਦੀ ਹੈ | ਇਹ ਰਸਤਾ ਕਈ ਪਿੰਡਾਂ ਨੂੰ ਵੀ ਨਿਕਲ ਜਾਂਦਾ ਹੈ | ਨਗਰ ਨਿਗਮ ਅਧਿਕਾਰੀਆਂ ਨੂੰ 66 ਫੁੱਟੀ ਰੋਡ 'ਤੇ ਇੱਕ ਵਾਰੀ ਦੌਰਾ ਕਰਨਾ ਚਾਹੀਦਾ ਹੈ ਜਿਸ ਨਾਲ ਪਤਾ ਲੱਗ ਜਾਵੇ ਕਿ ਇਹ ਕਿੰਨੀ ਸੜਕ ਧਸ ਗਈ ਹੈ |