23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਾਰਡ ਨੰਬਰ 13 'ਚ ਸੀਵਰੇਜ ਲੀਕੇਜ ਹੋਣ ਕਰਕੇ ਲੋਕ ਪਰੇਸ਼ਾਨ <br/>

ਜਾਣਕਾਰੀ ਦਿੰਦੇ ਹੋਏ ਮਿਸਤਰੀ ਕਸ਼ਮੀਰ ਸਿੰਘ, ਠੇਕੇਦਾਰ ਜੋਗਿੰਦਰ ਪਾਲ ਤੇ ਹੋਰ ਮੁਹੱਲਾ ਵਾਸੀ | ਤਸਵੀਰ: ਮੇਹਰ ਚੰਦ ਸਿੱਧੂ <br/> 21-02-2026
ਭੁਲੱਥ, 20 ਫਰਵਰੀ (ਮੇਹਰ ਚੰਦ ਸਿੱਧੂ)- ਸਬ-ਡਵੀਜ਼ਨ ਕਸਬਾ ਭੁਲੱਥ ਅੰਦਰ ਵੱਖ-ਵੱਖ ਵਾਰਡਾਂ ਵਿਚ ਸੀਵਰੇਜ ਲੀਕੇਜ ਹੋਣ ਕਰਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ | ਜ਼ਿਕਰਯੋਗ ਹੈ ਕਿ ਵਾਰਡ ਨੰਬਰ 13 ਦੇ ਲੋਕਾਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਗਲੀਆਂ ਅੰਦਰ ਸੀਵਰੇਜ ਦੀ ਲੀਕੇਜ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਾਈਪਾਸ ਰੋਡ ਭੁਲੱਥ ਸੂਰਜ ਕੁਮਾਰ ਦੱਤਾ ਜਾਗਰਨ ਟੀਮ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਅੰਦਰ ਮਿਸਤਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਸੀਵਰੇਜ ਦੀ ਲੀਕੇਜ ਕਰਕੇ ਪਾਣੀ ਕਈ ਵਾਰ ਗਲੀ 'ਚ ਖੜ ਜਾਂਦਾ ਹੈ ਤੇ ਨਾਲ ਲੱਗਦੇ ਘਰਾਂ ਦੇ ਵਸਨੀਕਾਂ ਨੂੰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਰਕੇ ਬਦਲਦੇ ਮੌਸਮ ਅੰਦਰ ਲੋਕ ਦੂਸ਼ਿਤ ਪਾਣੀ ਪੀਣ ਕਰਕੇ ਬਿਮਾਰ ਹੋ ਰਹੇ ਹਨ, ਦੂਜੇ ਪਾਸੇ ਵਾਲਮੀਕੀ ਮੰਦਰ ਭੁਲੱਥ ਵਾਲੀ ਗਲੀ ਵਾਰਡ ਨੰਬਰ 13 ਦੇ ਵਸਨੀਕ ਠੇਕੇਦਾਰ ਜੋਗਿੰਦਰ ਪਾਲ ਤੇ ਨਾਲ ਲੱਗਦੇ ਘਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਉਨ੍ਹਾਂ ਦੀ ਗਲੀ ਅੰਦਰ ਸੀਵਰੇਜ ਦੇ ਲੀਕੇਜ ਹੋਣ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਵਾਰਡ ਨੰਬਰ 13 ਦੀਆਂ ਵੱਖ-ਵੱਖ ਗਲੀਆਂ ਦੇ ਲੋਕਾਂ ਵੱਲੋਂ ਨਗਰ ਪੰਚਾਇਤ ਭੁਲੱਥ ਪਾਸੋਂ ਮੰਗ ਕਰਦਿਆਂ ਕਿਹਾ ਕਿ ਜਲਦ ਇਸ ਪਾਸੇ ਧਿਆਨ ਦੇ ਕੇ ਸੀਵਰੇਜ ਦੀ ਲੀਕੇਜ ਬੰਦ ਕਰਵਾਈ ਜਾਵੇ | ਇਸ ਮੌਕੇ ਠੇਕੇਦਾਰ ਜੋਗਿੰਦਰ ਪਾਲ, ਮਿਸਤਰੀ ਕਸ਼ਮੀਰ ਸਿੰਘ, ਲਿਆਕਤ ਕਾਲਾ, ਕਰਨੈਲ ਸਿੰਘ, ਰਾਜ ਕੁਮਾਰ, ਬੇਵੀ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰ ਆਲੂ ਦਾ ਭਾਅ 1200 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕਰਕੇ ਸਰਕਾਰੀ ਖ਼ਰੀਦ ਦਾ ਪ੍ਰਬੰਧ ਕਰੇ-ਕਿਸਾਨ ਆਗੂ ਅਗਲੀ ਖ਼ਬਰ ਪਿੰਡ ਉਗਰੂਪੁਰ ਵਿਖੇ ਸਾਲਾਨਾ ਧਾਰਮਿਕ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।