23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਕਾਰ ਆਲੂ ਦਾ ਭਾਅ 1200 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕਰਕੇ ਸਰਕਾਰੀ ਖ਼ਰੀਦ ਦਾ ਪ੍ਰਬੰਧ ਕਰੇ-ਕਿਸਾਨ ਆਗੂ

ਅਜੀਤ ਡੈਸਕ 21-02-2026
ਕਪੂਰਥਲਾ, 20 ਫਰਵਰੀ (ਅਮਰਜੀਤ ਕੋਮਲ)- ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨਵਨੀਤ ਕੌਰ ਬੱਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆਰਥਿਕ ਮੰਦੀ ਵਿਚੋਂ ਗੁਜ਼ਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਆਲੂ ਦਾ ਘੱਟੋ ਘੱਟ ਭਾਅ 1200 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕਰਕੇ ਇਸਦੀ ਸਰਕਾਰੀ ਖ਼ਰੀਦ ਦਾ ਪ੍ਰਬੰਧ ਕੀਤਾ ਜਾਵੇ, ਪੰਜਾਬ ਦੇ ਆਲੂ ਉਤਪਾਦਕਾਂ ਨਾਲ ਕੁੱਝ ਕੰਪਨੀਆਂ ਨੇ 1000 ਰੁਪਏ ਪ੍ਰਤੀ ਕੁਇੰਟਲ ਆਲੂ ਦੀ ਖ਼ਰੀਦ ਕਰਨ ਲਈ ਕੰਟਰੈਕਟ ਕੀਤੇ ਸਨ ਤੇ ਇਹ ਕੰਪਨੀਆਂ ਹਨ ਹੁਣ ਮੁਕਰ ਗਈਆਂ ਹਨ ਇਸ ਲਈ ਇਨ੍ਹਾਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਇਸ ਮੌਕੇ ਰਸ਼ਪਾਲ ਸਿੰਘ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ ਤੇ ਤਰਸੇਮ ਸਿੰਘ ਬੰਨੇਮਲ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਕਪੂਰਥਲਾ, ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਪ੍ਰਧਾਨ ਅਮਰਜੀਤ ਸਿੰਘ ਟਿੱਬਾ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਸੂਬਾਈ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ, ਕਾਮਰੇਡ ਬਲਵਿੰਦਰ ਸਿੰਘ ਬਾਜਵਾ ਪ੍ਰਧਾਨ, ਕਿਸਾਨ ਆਗੂ ਜੀਤ ਸਿੰਘ ਔਜਲਾ ਫੌਜੀ ਕਲੋਨੀ, ਜੋਗਿੰਦਰ ਸਿੰਘ ਸਾਬਕਾ ਸਰਪੰਚ ਫੌਜੀ ਕਲੋਨੀ, ਸਰਵਣ ਸਿੰਘ, ਹਰਨੇਕ ਸਿੰਘ ਕਰਮਜੀਤਪੁਰ, ਮਾਸਟਰ ਸ਼ਿੰਗਾਰ ਸਿੰਘ ਟਿੱਬਾ, ਹਰਿੰਦਰ ਸਿੰਘ ਚੀਮਾ ਕਪੂਰਥਲਾ, ਮਨਜਿੰਦਰ ਕਮਲ, ਅਮਰਜੀਤ ਸਿੰਘ, ਮਨਜੀਤ ਸਿੰਘ ਢਪਈ, ਜਥੇਦਾਰ ਪਲਵਿੰਦਰ ਸਿੰਘ, ਪ੍ਰਗਣ ਸਿੰਘ ਕਾਲਾ ਸੰਘਿਆਂ, ਪਿਆਰਾ ਸਿੰਘ ਭੰਡਾਲ ਦੋਨਾ, ਭਗਵੰਤ ਸਿੰਘ ਲੱਖਣ ਕਲਾਂ, ਭਜਨ ਸਿੰਘ, ਸ਼ੀਤਲ ਸਿੰਘ, ਰਾਜਵਿੰਦਰ ਸਿੰਘ ਸੰਗੋਜਲਾ, ਨਿਰਮਲ ਸਿੰਘ ਬਾਜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਰਘਬੀਰ ਕੌਰ ਦੀ ਪੁਸਤਕ 'ਗ਼ਦਰੀ ਸੰਗਰਾਮਣ ਬੀਬੀ ਗੁਲਾਬ ਕੌਰ' ਲੋਕ ਅਰਪਣ ਅਗਲੀ ਖ਼ਬਰ ਵਾਰਡ ਨੰਬਰ 13 'ਚ ਸੀਵਰੇਜ ਲੀਕੇਜ ਹੋਣ ਕਰਕੇ ਲੋਕ ਪਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।