ਜਲੰਧਰ, 28 ਫਰਵਰੀ (ਹਰਵਿੰਦਰ ਸਿੰਘ ਫੁੱਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਗੁਰੂ ਨਾਨ ਮਿਸ਼ਨ ਚੌਂਕ ਜਲੰਧਰ ਵਲੋਂ ਸਵਰਨ ਸਿੰਘ ਅਤੇ ਬੀਬੀ ਸ਼ਿੰਦਰ ਕੌਰ ਚਾਹਲ (ਸਪੁੱਤਰ ਸਵ. ਹਰਬੰਸ ਸਿੰਘ ਅਤੇ ਸਵ. ਬੀਬੀ ਕਰਤਾਰ ਕੌਰ ਤੇ ਸਪੁਤੱਰੀ ਸਵ. ਸਰਦਾਰਾ ਸਿੰਘ ਤੱਖਰ ਅਤੇ ਸਵ. ਬੀਬੀ ਹਰਬੰਸ ਕੌਰ ਤੱਖਰ) ਇੰਗਲੈਂਡ ਨਿਵਾਸੀ ਅਤੇ ਉਨ੍ਹਾਂ ਦੀਆਂ ਪੁੱਤਰੀਆਂ ਬੀਬੀ ਪਰਮਜੀਤ ਕੌਰ, ਕਮਲਜੀਤ ਕੌਰ, ਅੰਮਿ੍ਤਦੀਪ ਕੌਰ, ਬਲਜਿੰਦਰ ਕੌਰ, ਬੀਬੀ ਕਿਰਨਦੀਪ ਕੌਰ ਇੰਗਲੈਂਡ ਨਿਵਾਸੀ ਸਮੂਹ ਪਰਿਵਾਰਾਂ ਦੀ ਸਹਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਸੰਧਿਆ ਦਾਸ ਪਿੰਡ ਮਾਧੋ ਝੰਡਾ ਤਹਿਸੀਲ ਅਤੇ ਜਿਲ੍ਹਾ ਕਪੂਰਥਲਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ 1 ਮਾਰਚ ਨੂੰ ਸਵੇਰੇ 9 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਜਨਰਲ ਮੈਨੇਜ਼ਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈ2ਪ ਦੌਰਾਨ ਹਸਪਤਾ ਦੇ ਅੱਖਾਂ ਦਾ ਮਾਹਿਰ ਡਾਕਟਰ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ ਲੋੜਵੰਦਾਂ ਦੇ ਅਪ੍ਰੇਸ਼ਨ ਹਸਪਤਾਲ ਵਿਖੇ ਮੁਫਤ ਕੀਤੇ ਜਾਣਗੇ ਅਤੇ ਲੈਂਜ਼ ਵੀ ਮੁਫ਼ਤ ਪਾਏ ਜਾਣਗੇ | ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ |