18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸੁਭਾਸ਼ ਚੰਦਰ ਮੈਮੋਰੀਅਲ ਟਰੱਸਟ ਵਲੋਂ 30ਵਾਂ ਅੱਖਾਂ ਦਾ ਚੈੱਕਅਪ ਕੈਂਪ 3 ਨੂੰ <br/>

ਅਜੀਤ ਡੈਸਕ 01-03-2026
ਕਪੂਰਥਲਾ, 28 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸੁਭਾਸ਼ ਚੰਦਰ ਮੈਮੋਰੀਅਲ ਟਰੱਸਟ ਵਲੋਂ 30ਵਾਂ ਅੱਖਾਂ ਦਾ ਸਾਲਾਨਾ ਮੁਫ਼ਤ ਚੈੱਕਅਪ ਕੈਂਪ 3 ਮਾਰਚ ਦਿਨ ਮੰਗਲਵਾਰ ਨੂੰ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਸੁਭਾਸ਼ ਪੈਲੇਸ ਐਂਡ ਰਿਜੋਰਟ ਨੇੜੇ ਧੁੰਨਾ ਟਾਵਰ ਮਾਰਕਫੈੱਡ ਰੋਡ ਕਪੂਰਥਲਾ ਵਿਖੇ ਲਾਇਆ ਜਾ ਰਿਹਾ ਹੈ | ਟਰੱਸਟ ਦੇ ਚੇਅਰਮੈਨ ਅਵਿਨਾਸ਼ ਚੰਦਰ ਧੁੰਨਾ, ਪ੍ਰਧਾਨ ਪਵਨ ਕੁਮਾਰ ਧੁੰਨਾ ਤੇ ਪ੍ਰਬੰਧਕ ਅਸ਼ਵਨੀ ਕੁਮਾਰ ਧੁੰਨਾ ਨੇ ਦੱਸਿਆ ਕਿ ਟਰੱਸਟ ਵਲੋਂ ਕੈਂਪ ਨੂੰ ਸਫ਼ਲ ਬਣਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸ੍ਰੀ ਗਿਆਨ ਚੰਦ ਧੁੰਨਾ ਤੇ ਸੁਭਾਸ਼ ਚੰਦਰ ਧੁੰਨਾ ਦੀ ਯਾਦ ਵਿਚ ਲਾਏ ਜਾ ਰਹੇ ਇਸ ਕੈਂਪ ਦੀ ਆਰੰਭਤਾ 3 ਮਾਰਚ ਨੂੰ ਸਵੇਰੇ 9 ਵਜੇ ਹਵਨ ਉਪਰੰਤ ਹੋਵੇਗੀ ਤੇ ਬਾਅਦ ਵਿਚ ਰਾਜਨ ਆਈ. ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਮਰੀਜ਼ਾਂ ਦੇ ਅੱਖਾਂ ਦਾ ਮੁਆਇਨਾ ਕਰੇਗੀ ਤੇ ਕੈਂਪ ਵਿਚ ਮੋਤੀ ਦੇ ਆਪ੍ਰੇਸ਼ਨ ਲਈ ਯੋਗ ਪਾਏ ਜਾਣ ਵਾਲੇ ਮਰੀਜ਼ਾਂ ਲੈਂਜ ਮੁਫ਼ਤ ਪਾਏ ਜਾਣਗੇ ਤੇ ਉਨ੍ਹਾਂ ਦੇ ਲੈਬਾਰਟਰੀ ਟੈੱਸਟ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਟਰੱਸਟ ਦੇ ਬੁਲਾਰੇ ਭੂਸ਼ਨ ਕੁਮਾਰ ਧੁੰਨਾ ਤੇ ਅਜੇ ਧੁੰਨਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਆਪ੍ਰੇਸ਼ਨ ਕਰਵਾਉਣ ਲਈ ਰਾਜਨ ਆਈ. ਹਸਪਤਾਲ ਜਲੰਧਰ ਵਿਚ ਲਿਜਾਣ ਤੇ ਵਾਪਸ ਲਿਆਉਣ ਤੇ ਦਵਾਈ ਦੀ ਸੇਵਾ ਟਰੱਸਟ ਵਲੋਂ ਕੀਤੀ ਜਾਵੇਗੀ | ਇਸੇ ਦੌਰਾਨ ਹੀ ਕੈਂਪ ਦੀ ਤਿਆਰੀ ਸੰਬੰਧੀ ਇਕ ਮੀਟਿੰਗ ਹੋਈ ਜਿਸ ਵਿਚ ਕੈਂਪ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਭਾਟੀਆ, ਸ਼ਿਵ ਕੁਮਾਰ ਧੁੰਨਾ, ਸਾਹਿਲ ਧੁੰਨਾ, ਅਸ਼ੋਕ ਗੋਗਨਾ, ਪਾਰਸ ਧੁੰਨਾ, ਅਸ਼ੀਸ਼ ਧੁੰਨਾ ਬਲਦੀਪ ਧੁੰਨਾ ਤੋਂ ਇਲਾਵਾ ਟਰੱਸਟ ਨਾਲ ਸਬੰਧਿਤ ਹੋਰ ਮੈਂਬਰ ਹਾਜ਼ਰ ਹੋਏ |

ਪਿਛਲੀ ਖ਼ਬਰ ਹੈਰੋਇਨ ਤੇ ਮੋਟਰਸਾਈਕਲ ਸਮੇਤ ਦੋ ਗਿ੍ਫ਼ਤਾਰ ਅਗਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ 'ਚ ਕਰਵਾਇਆ ਬਿਜ਼ਨਸ ਫੈਸਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।