ਭੁਲੱਥ, 28 ਫਰਵਰੀ (ਮਨਜੀਤ ਸਿੰਘ ਰਤਨ)- ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਸਾਇੰਸ ਵਿਭਾਗ ਦੇ ਹੈੱਡ ਅਤੇ ਵਾਈਸ ਪਿ੍ੰਸੀਪਲ ਅਨੀਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਇੰਸ ਕਲੱਬ ਹੈੱਡ ਮਹਿਕ ਸ਼ਰਮਾ ਤੇ ਸਵੇਤਾ ਖਾਨਕੇ ਵੱਲੋਂ ਸਾਇੰਸ ਕਲੱਬ ਦੇ ਵਿਦਿਆਰਥੀਆਂ ਨਾਲ ਸਕੂਲ ਅੰਦਰ ਸਾਇੰਸਦਾਨ ਸੀ. ਵੀ. ਰਮਨ ਦੀਆਂ ਖੋਜਾਂ ਨੂੰ ਸਮਰਪਿਤ ਸਾਇੰਸ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ 100 ਤੋਂ ਵੱਧ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਸਾਇੰਸ ਦੀਆਂ ਗੇਮਾਂ, ਪ੍ਰਯੋਗ ਵਰਕਿੰਗ ਮਾਡਲ ਤੇ ਨਵੀਆਂ ਤਕਨੀਕੀ ਕਾਢਾਂ ਦੇ ਪ੍ਰਦਰਸ਼ਨ ਨੂੰ ਵੱਡੀ ਪੱਧਰ 'ਤੇ ਲਗਾਇਆ ਗਿਆ | ਪ੍ਰਦਰਸ਼ਨੀ ਨੂੰ ਸਕੂਲ ਦੀਆਂ ਮਿਡਲ ਅਤੇ ਹਾਈ ਵਿਭਾਗ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵਿਜ਼ਟ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ | ਸਕੂਲ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦੀ ਕਾਬਲੀਅਤ ਦੀ ਪ੍ਰਸ਼ੰਸਾ ਕੀਤੀ | ਵਿਸ਼ੇਸ਼ ਤੌਰ 'ਤੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਤੇ ਉਨ੍ਹਾਂ ਦੇ ਨਾਲ ਪ੍ਰਬੰਧਕੀ ਵਿਭਾਗ ਦੇ ਵਾਈਸ ਪਿ੍ੰਸੀਪਲ ਅਨੀਤਾ ਤੇ ਹੈੱਡਮਿਸਟਰਸ ਨਰਿੰਦਰ ਕੌਰ ਨੇ ਪ੍ਰਦਰਸ਼ਨੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਸਾਇੰਸ ਵਿਭਾਗ ਤੇ ਸਾਇੰਸ ਕਲੱਬ ਦੇ ਸਾਰੇ ਵਿਦਿਆਰਥੀਆਂ ਨੂੰ ਨੈਸ਼ਨਲ ਸਾਇੰਸ ਦਿਵਸ ਦੀ ਵਧਾਈ ਦਿੱਤੀ |