18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਸਰਬ ਭਾਰਤੀ ਪੁਲਿਸ ਖੇਡਾਂ ਦੇ ਇੰਡੀਅਨ ਫਾਈਲ ਈਵੈਂਟਸ 'ਚੋਂ ਸੋਨ ਤਗਮਾ ਜਿੱਤਿਆ <br/>

ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਡਾ. ਜਤਿੰਦਰ ਸਾਬੀ)- 44ਵੀਂ ਸਰਬ ਭਾਰਤੀ ਪੁਲਿਸ ਘੁੜਸਵਾਰੀ ਚੈਂਪੀਅਨਸ਼ਿਪ ਜੋ ਬੀ.ਐਸ.ਐਫ ਅਕੈਡਮੀ ਟੇਕਨਪੁਰ ਵਿਖੇ ਕਰਵਾਈ ਜਾ ਰਹੀ ਹੈ | ਚੈਂਪੀਅਨਸ਼ਿਪ ਵਿਚੋਂ ਪੰਜਾਬ ਪੁਲਿਸ ਦੀ ਘੁੜਸਵਾਰੀ ਟੀਮ ਦੇ ਮੈਂਬਰ ਇੰਦਰਬੀਰ ਸਿੰਘ ਆਈ.ਪੀ.ਐਸ. ਡੀ.ਆਈ.ਜੀ. ਨੇ ਆਪਣੇ ਘੋੜੇ ਪੰਨਾ ਨਾਲ, ਜਸਵਿੰਦਰ ਸਿੰਘ ਡੀ.ਐਸ.ਪੀ ਨੇ ਆਪਣੇ ਘੋੜੇ ਸੁਧਾ ਨਾਲ, ਇੰਸਪੈਕਟਰ ਯੰਗਵੀਰ ਸਿੰਘ ਨੇ ਆਪਣੇ ਘੋੜੇ ਬੈਲ ਨਾਲ ਤੇ ਇੰਸਪੈਕਟਰ ਲਖਵਿੰਦਰ ਸਿੰਘ ਨੇ ਆਪਣੇ ਘੋੜੇ ਅਫਤਾਬ ਨਾਲ ਇੰਡੀਅਨ ਫਾਈਲ ਈਵੈਂਟ 'ਚੋ ਸੋਨ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਸ ਦੇ ਨਾਲ ਹੀ ਟੈਟ ਪੈਗਿੰਗ ਦੇ ਮੁਕਾਬਲੇ ਵਿਚੋਂ ਇਸ ਟੀਮ ਦੇ ਖਿਡਾਰੀਆਂ ਨੇ ਚਾਂਦੀ ਦਾ ਤਗਮਾ ਜਿੱਤਿਆ | ਵਿਅਕਤੀਗਤ ਕਰਾਸ ਕੰਟਰੀ ਪ੍ਰੀ ਨੌਵਿਸ ਵਿਚੋਂ ਏ.ਐਸ.ਆਈ. ਜਰਮਨਜੀਤ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਹੌਲਦਾਰ ਸੰਦੀਪ ਸਿੰਘ ਨੇ ਵਨ ਸਟਾਰ ਕਰਾਸ ਕੰਟਰੀ ਦੇ ਮੁਕਾਬਲੇ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਪੁਲਿਸ ਦਾ ਨਾਂਅ ਰੌਸ਼ਨ ਕੀਤਾ | ਜੇਤੂ ਖਿਡਾਰੀਆਂ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਾ ਮਿਲਣ ਦਾ ਮਾਮਲਾ ਭਖਿਆ ਮੰਗਾਂ ਪੂਰੀਆਂ ਨਾ ਹੋਣ 'ਤੇ ਕੂੜਾ ਚੁੱਕਣ ਦਾ... ਅਗਲੀ ਖ਼ਬਰ ਡੀ.ਸੀ. ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਦੇ ਹਰੇਕ ਪਰਿਵਾਰ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।