ਖਲਵਾੜਾ, 1 ਮਾਰਚ (ਮਨਦੀਪ ਸਿੰਘ ਸੰਧੂ)-ਭਾਰਤ ਦੇਸ਼ ਦੀ ਸਿਆਸਤ ਐਨੀ ਗੰਦੀ ਹੋ ਗਈ ਹੈ ਇਥੇ ਹਰ ਕੋਈ ਵਧੀਆ ਵਿਅਕਤੀ ਨੂੰ ਸੁੱਟਣ 'ਤੇ ਲੱਗਾ ਹੋਇਆ ਹੈ | ਇਸ ਬਾਰੇ ਐੱਸ. ਸੀ. ਵਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਪੰਚ ਵਿਜੈ ਕੁਮਾਰ ਪੰਡੋਰੀ ਨੇ ਦੱਸਿਆ ਹੈ ਕਿ ਸਾਡੇ ਦੇਸ਼ ਦੀ ਸਿਆਸਤ ਐਨੀ ਜ਼ਿਆਦਾ ਗੰਦੀ ਹੋ ਗਈ ਹੈ ਕਿ ਇਥੇ ਭਾਜਪਾ ਕਾਂਗਰਸ ਅਕਾਲੀ ਦਲ ਵਰਗੀਆਂ ਪਾਰਟੀਆਂ ਕੰਮ ਦੇ ਆਧਾਰ 'ਤੇ ਵੋਟਾਂ ਨਹੀਂ ਮੰਗਦੀਆਂ ਇਕ ਦੂਜੇ ਨੂੰ ਮਾੜਾ ਚੰਗਾ ਬੋਲ ਕੇ ਜਾਂ ਝੂਠੇ ਕੇਸਾਂ ਵਿਚ ਫਸਾ ਕੇ ਚੋਣਾ ਲੜੀਆਂ ਜਾਂਦੀਆਂ ਹਨ | ਪਿਛਲੇ ਸਮੇਂ 'ਚ ਭਾਜਪਾ ਪਾਰਟੀ ਵਲੋਂ ਦਿੱਲੀ ਦੇ ਇਲੈੱਕਸ਼ਨ ਜਿੱਤਣ ਲਈ ਗੰਦੀ ਸਿਆਸਤ ਖੇਡੀ ਗਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲਤੇ ਮਨੀਸ਼ ਸਿਸੋਦੀਆ ਨੂੰ ਝੂਠੇ ਸ਼ਰਾਬ ਘੁਟਾਲੇ ਵਿਚ ਫਸਾ ਕੇ ਪਰਚਾ ਦਰਜ਼ ਕਰਵਾ ਕੇ ਅੰਦਰ ਕਰਵਾਇਆ ਪਰ ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰ ਦਿੱਤਾ ਹੈ | ਇਸ ਤੋਂ ਸਾਬਤ ਹੁੰਦਾ ਹੈ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ |