ਭੁਲੱਥ, 1 ਮਾਰਚ (ਮਨਜੀਤ ਸਿੰਘ ਰਤਨ)-ਸਰਕਾਰੀ ਹਸਪਤਾਲ ਭੁਲੱਥ 'ਚ ਸੰਗਤ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਨਾਨਕ ਦੇਵ ਫ਼੍ਰੀ ਡਾਇਲੈਸਿਸ ਸੈਂਟਰ ਨੂੰ ਉਸ ਵੇਲੇ ਬਹੁਤ ਵੱਡਾ ਸਹਿਯੋਗ ਮਿਲਿਆ ਜਦੋਂ ਮਾਸਟਰ ਕਵਲਜੀਤ ਮੰਨਣ ਦੇ ਯਤਨਾਂ ਸਦਕਾ ਇੰਡੋ ਅਮਰੀਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਡਾਇਲੈਸਿਸ ਸੈਂਟਰ ਨੂੰ 10 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ | ਇਥੇ ਇਹ ਗੱਲ ਦੱਸਣਾ ਜ਼ਰੂਰੀ ਹੈ ਕਿ ਇੰਡੋ ਅਮਰੀਕਨ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਡਾਇਲੈਸਿਸ ਸੈਂਟਰ ਨੂੰ 7 ਡਾਇਲੈਸਿਸ ਮਸ਼ੀਨਾਂ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਵਲੋਂ ਹਰ ਸਾਲ ਵੱਡੀ ਰਾਸ਼ੀ ਭੇਟ ਕੀਤੀ ਜਾਂਦੀ ਹੈ | ਇਸ ਦੇ ਨਾਲ ਭੁਲੱਥ ਵਿਖੇ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਫ਼੍ਰੀ ਡਿਸਪੈਂਸਰੀ ਚਲਾਈ ਜਾ ਰਹੀ ਹੈ ਉਸ ਨੂੰ ਵੀ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਦਾਨੀ ਸੱਜਣਾਂ ਨੂੰ ਚੜ੍ਹਦੀਆਂ ਕਲਾ ਵਿਚ ਰੱਖੇ | ਇਸ ਮੌਕੇ ਕੁਮਾਰ ਹਿੰਮਤ ਸਿੰਘ, ਰਘਬੀਰ ਸਿੰਘ ਸੁਭਾਨਪੁਰ, ਸੁਰਿੰਦਰ ਸਿੰਘ ਗਿਲਜੀਆ, ਸਤਨਾਮ ਸਿੰਘ ਟਾਹਲੀ, ਮਹਿੰਦਰ ਸਿੰਘ, ਲੱਕੀ, ਰਣਜੀਤ ਸਿੰਘ, ਰੌਣਕ ਸਿੰਘ, ਵਿਪਨ ਕੁਮਾਰ ਸਰਪੰਚ, ਮਾਸਟਰ ਕਮਲਜੀਤ ਮੰਨਣ, ਡਾਕਟਰ ਸੁਰਿੰਦਰ ਕੱਕੜ, ਬਲਵਿੰਦਰ ਸਿੰਘ ਚੀਮਾ, ਮੋਹਨ ਸਿੰਘ ਡਾਲਾ, ਅਵਤਾਰ ਸਿੰਘ ਲਾਲੀਆ, ਸੁਰਿੰਦਰ ਸਿੰਘ ਲਾਲੀਆ, ਫਲਜਿੰਦਰ ਸਿੰਘ ਲਾਲੀਆ ਹਾਜ਼ਰ ਸਨ |