ਕਪੂਰਥਲਾ, 1 ਮਾਰਚ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਪਿ੍ੰਸੀਪਲ ਸਕਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਦੀ ਸਾਇੰਸ ਤੇ ਵਾਤਾਵਰਨ ਸੁਸਾਇਟੀ ਵਲੋਂ ਬੇਸਿਕ ਲਾਈਫ਼ ਸਪੋਰਟ ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ | ਇਸ ਦੌਰਾਨ ਫੋਰਟਿਸ ਹਸਪਤਾਲ ਜਲੰਧਰ ਤੋਂ ਡਾ. ਮਨਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ ਦਿਲ ਦਾ ਦੌਰਾ ਪੈਣ ਦੀ ਹਾਲਤ ਵਿਚ ਸੀ. ਪੀ. ਆਰ. ਸਿਖਲਾਈ ਦਿੱਤੀ ਤੇ ਐਮਰਜੈਂਸੀ ਹਾਲਾਤ ਵਿਚ ਮਰੀਜ਼ ਨੂੰ ਮੁੱਢਲੀ ਮੈਡੀਕਲ ਸਹੂਲਤ ਦੇਣ ਸੰਬੰਧੀ ਵੀ ਜਾਣੂ ਕਰਵਾਇਆ ਤੇ ਵਿਦਿਆਰਥੀਆਂ ਨੂੰ ਇਸ ਦਾ ਅਭਿਆਸ ਵੀ ਕਰਵਾਇਆ | ਇਹ ਲੈਕਚਰ ਵਿਦਿਆਰਥੀਆਂ ਲਈ ਕਾਫ਼ੀ ਪ੍ਰੇਰਣਾਦਾਇਕ ਤੇ ਲਾਹੇਵੰਦ ਰਿਹਾ, ਜੋ ਕਿ ਵਿਦਿਆਰਥੀਆਂ ਦੇ ਅਗਲੇਰੇ ਜੀਵਨ 'ਚ ਕਾਫ਼ੀ ਮਹੱਤਤਾ ਰੱਖਦਾ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਸਕਿੰਦਰ ਕੌਰ ਵਲੋਂ ਡਾ. ਮਨਦੀਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਸਨੇਹ ਸ਼ਰਮਾ, ਪ੍ਰੋ. ਰਣਜੀਤ, ਪ੍ਰੋ. ਰਸ਼ਮੀ ਵਿਰਕ ਤੇ ਪ੍ਰੋ. ਨਿਧੀ ਕਾਂਡਾ, ਪ੍ਰੋ. ਅਨੀਤ ਮਨੋਚਾ, ਪ੍ਰੋ. ਸੁਨੀਤਾ, ਪ੍ਰੋ. ਰਜਨੀ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਹਰਪਾਲਜੀਤ ਕੌਰ, ਪ੍ਰੋ. ਸਿਮਰਨਜੀਤ ਕੌਰ ਤੇ ਹੋਰ ਹਾਜ਼ਰ ਸਨ |