10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਨਗਰ ਪੰਚਾਇਤ ਭੁਲੱਥ ਵਲੋਂ ਵੱਖ-ਵੱਖ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ

ਅਜੀਤ ਡੈਸਕ 02-03-2026

ਭੁਲੱਥ, 1 ਮਾਰਚ (ਮਨਜੀਤ ਸਿੰਘ ਰਤਨ)-ਨਗਰ ਭੁਲੱਥ ਦੀਆਂ ਵੱਖ-ਵੱਖ ਵਾਰਡਾਂ 'ਚ ਗਲੀਆਂ ਦਾ ਨਿਰਮਾਣ ਕਾਰਜ ਅਤੇ ਨਵੀਨੀਕਰਨ ਦਾ ਕੰਮ ਨਗਰ ਪੰਚਾਇਤ ਦੇ ਪ੍ਰਧਾਨ ਰਸ਼ਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਤੇ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਦੀ ਅਗਵਾਈ ਹੇਠ ਸ਼ੁਰੂ ਹੋ ਚੁੱਕਾ ਹੈ | ਇਸ ਸੰਬੰਧੀ ਪ੍ਰਧਾਨ ਸ਼ਰਮਾ ਨੇ ਦੱਸਿਆ ਕਿ ਨਗਰ ਭੁਲੱਥ 'ਚ ਵਿਕਾਸ ਮੁਹਿੰਮ ਚਲਾਈ ਗਈ ਹੈ ਅਤੇ ਇਸ ਤਹਿਤ ਭੁਲੱਥ ਦੀ ਵਾਰਡ ਨੰ. 11 ਵਿਚ ਪੈਂਦੀ ਗਲੀ ਜੋ ਸ੍ਰੀ ਰਾਧੇ ਸ਼ਿਆਮ ਮੰਦਰ ਤੋਂ ਲੈ ਕੇ ਸ੍ਰੀ ਵਿਸ਼ਵਕਰਮਾ ਮੰਦਰ ਤੱਕ ਦਾ ਨਵੀਨੀਕਰਨ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਗਲੀ ਨੂੰ ਵਾਰਡ ਨੰ. 12,13 ਦੀ ਹੱਦ ਵੀ ਲੱਗਦੀ ਹੈ ਅਤੇ ਇਹ ਗਲੀ ਸੀਮੇਂਟਡ ਬਣੇਗੀ | ਇਸ ਤੋਂ ਇਲਾਵਾ ਵਾਰਡ ਨੰ. 9 ਵਿਚ ਪੈਂਦੀ ਗਲੀ ਜੋ ਕਰਤਾਰਪੁਰ ਭੁਲੱਥ ਮੇਨ ਸੜਕ (ਨਜ਼ਦੀਕ ਮਹਾਰਾਜਾ ਪੈਲੇਸ) ਤੋਂ ਸ਼ੁਰੂ ਹੋ ਕੇ ਮੁਹੱਲੇ ਦੀ ਸਮਾਪਤੀ ਤੱਕ ਬਣੇਗੀ | ਇਸ ਬਾਰੇ ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ (ਪਤੀ ਸੁਰਿੰਦਰ ਕੌਰ) ਨੇ ਦੱਸਦਿਆਂ ਕਿਹਾ ਕਿ ਇਹ ਗਲੀ ਪਹਿਲੀ ਵਾਰ ਬਣਾਈ ਜਾ ਰਹੀ ਇਸ ਤੋਂ ਪਹਿਲਾਂ ਗਲੀ ਕੱਚੀ ਸੀ |
ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕੀਤੀ ਕਿ ਵਾਰਡ ਨੰ. 2 'ਚ ਭੁਲੱਥ-ਭੋਗਪੁਰ ਬਾਈਪਾਸ 'ਤੇ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਦੇ ਨਜ਼ਦੀਕ ਭੁਲੱਥ ਸ਼ਰਕੀ ਦੇ ਸ਼ਮਸ਼ਾਨਘਾਟ ਤੱਕ ਜਾਂਦੀ ਫਿਰਨੀ ਦਾ ਨਿਰਮਾਣ ਕਾਰਜ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇਹ ਫਿਰਨੀ ਸੀਮੇਂਟਡ ਪੱਕੀ ਬਣਾਈ ਜਾਵੇਗੀ | ਇਸ ਬਾਰੇ 'ਆਪ' ਆਗੂ ਜਤਿੰਦਰ ਸਿੰਘ ਘੋਤੜਾ ਉਰਫ ਜਿੰਦਰ ਨੇ ਕਿਹਾ ਪਿਛਲੇ ਕਰੀਬ 10-12 ਸਾਲ ਤੋਂ ਇਸ ਫਿਰਨੀ ਦਾ ਹਾਲਤ ਬਹੁਤ ਖਸਤਾ ਸੀ ਅਤੇ ਵੱਡੇ-ਵੱਡੇ ਟੋਏ ਪੈ ਚੁੱਕੇ ਸਨ, ਜਿਸ ਕਰਕੇ ਲੰਘਣਾ ਵੀ ਮੁਸ਼ਕਿਲ ਸੀ | ਇਸ ਦੀ ਮੁਰੰਮਤ ਤੇ ਨਿਰਮਾਣ ਬਾਰੇ ਸਮੂਹ ਮੁਹੱਲੇ ਦੀ ਮੰਗ ਕਾਫ਼ੀ ਸਮੇਂ ਦੀ ਲਟਕ ਰਹੀ ਸੀ | ਇਸ ਮੌਕੇ ਪ੍ਰਧਾਨ ਸ਼ਰਮਾ ਨੇ ਕਿਹਾ ਆਉਣ ਵਾਲੇ ਦਿਨਾਂ'ਵਚ ਨਗਰ ਭੁਲੱਥ ਦੀਆਂ ਵੱਖ-ਵੱਖ ਵਾਰਡਾਂ ਵਿਚ ਪੈਂਦੀਆਂ ਗਲੀਆਂ ਦੇ ਨਵੀਨੀਕਰਨ ਤੇ ਨਿਰਮਾਣ ਕਰਵਾਏ ਜਾਣਗੇ | ਇਸ ਮੌਕੇ ਕੌਂਸਲਰ ਕੁਲਦੀਪ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ ਤੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਵੱਧ ਰਹੀ ਆਬਾਦੀ ਤੇ ਘੱਟ ਰਹੀ ਪੁਲਿਸ ਨਫ਼ਰੀ, ਅਪਰਾਧਾਂ 'ਤੇ ਕਿਵੇਂ ਲੱਗੇਗਾ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।