10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵੱਧ ਰਹੀ ਆਬਾਦੀ ਤੇ ਘੱਟ ਰਹੀ ਪੁਲਿਸ ਨਫ਼ਰੀ, ਅਪਰਾਧਾਂ 'ਤੇ ਕਿਵੇਂ ਲੱਗੇਗਾ ਕਾਬੂ <br/>

ਅਜੀਤ ਡੈਸਕ 02-03-2026
ਫਗਵਾੜਾ, 1 ਮਾਰਚ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਅਜਿਹਾ ਸ਼ਹਿਰ ਹੈ ਜਿਥੇ 2 ਲੱਖ 30 ਹਜ਼ਾਰ ਲੋਕਾਂ ਦੀ ਆਬਾਦੀ ਦੀ ਸੁਰੱਖਿਆ ਸਿਰਫ਼ 70 ਦੇ ਕਰੀਬ ਪੁਲਿਸ ਕਰਮਚਾਰੀਆਂ ਦੇ ਸਿਰ 'ਤੇ ਹੈ, ਜਿਸ ਕਾਰਨ ਲੋਕਾਂ ਦੀ ਸੁਰੱਖਿਆ ਤੇ ਲੋਕਾਂ ਨੂੰ ਇਨਸਾਫ਼ ਦੇਣ 'ਚ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ | ਸੂਤਰਾਂ ਅਨੁਸਾਰ ਫਗਵਾੜਾ ਸ਼ਹਿਰ ਦੀ ਲਗਪਗ 2 ਲੱਖ 30 ਹਜ਼ਾਰ ਦੀ ਆਬਾਦੀ ਦੀ ਸੁਰੱਖਿਆ ਦਾ ਭਾਰ ਕੇਵਲ ਕਰੀਬ 70 ਪੁਲਿਸ ਕਰਮਚਾਰੀਆਂ 'ਤੇ ਹੈ | ਰਿਪੋਰਟ ਮੁਤਾਬਿਕ ਥਾਣਾ ਸਿਟੀ 'ਚ ਕਰੀਬ 25 ਕਰਮੀ, ਥਾਣਾ ਸਤਨਾਮਪੁਰਾ 'ਚ 13, ਥਾਣਾ ਸਦਰ 'ਚ 12 ਤੇ ਥਾਣਾ ਰਾਵਲਪਿੰਡੀ 'ਚ ਕਰੀਬ 10 ਤੋਂ 12 ਕਰਮੀ ਤਾਇਨਾਤ ਹਨ | ਪੀ. ਸੀ. ਆਰ. 'ਚ ਇਕ ਸ਼ਿਫ਼ਟ ਦੌਰਾਨ ਅੱਠ ਮੋਟਰਸਾਈਕਲ ਆਪਣੀ ਡਿਊਟੀ ਕਰ ਰਹੇ ਹਨ ਤੇ ਇਹ ਡਿਊਟੀ ਦੋ ਤੋਂ ਤਿੰਨ ਸ਼ਿਫ਼ਟਾਂ 'ਚ ਚੱਲਦੀ ਹੈ | ਦੂਜੇ ਪਾਸੇ ਕਪੂਰਥਲਾ ਜ਼ਿਲ੍ਹੇ 'ਚ ਰੋਜ਼ਾਨਾ ਪੁਲਿਸ ਕਰਮੀ ਸੇਵਾ ਮੁਕਤ ਹੋ ਰਹੇ ਹਨ, ਪਰ ਨਵੀਆਂ ਭਰਤੀਆਂ ਉਸ ਗਤੀ ਨਾਲ ਨਹੀਂ ਹੋ ਰਹੀਆਂ | ਖ਼ਾਸ ਕਰਕੇ ਸਬ ਡਵੀਜ਼ਨ ਫਗਵਾੜਾ 'ਚ ਵੱਡੇ ਪੱਧਰ 'ਤੇ ਭਰਤੀਆਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ | ਪੁਲਿਸ ਸੂਤਰਾਂ ਮੁਤਾਬਿਕ ਵਧਦੀ ਜਨਸੰਖਿਆ ਤੇ ਅਪਰਾਧ ਗਰਾਫ਼ ਦੇ ਅਨੁਸਾਰ ਥਾਣਿਆਂ 'ਚ ਸੈਂਕੜਿਆਂ ਦੀ ਗਿਣਤੀ 'ਚ ਕਰਮਚਾਰੀਆਂ ਦੀ ਲੋੜ ਹੈ | ਕਿਸੇ ਵੀ ਘਟਨਾ ਦੀ ਸੂਚਨਾ 'ਤੇ ਸਭ ਤੋਂ ਪਹਿਲਾਂ ਪੀ. ਸੀ. ਆਰ. ਟੀਮ ਹੀ ਮੌਕੇ 'ਤੇ ਪਹੁੰਚਦੀ ਹੈ | ਇਸ ਲਈ ਪੀ. ਸੀ. ਆਰ. ਦੀ ਮਜ਼ਬੂਤੀ ਸ਼ਹਿਰ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਪਰ ਸੀਮਤ ਨਫ਼ਰੀ ਕਾਰਨ ਹਰ ਸਥਿਤੀ 'ਤੇ ਤੁਰੰਤ ਕਾਬੂ ਪਾਉਣਾ ਮੁਸ਼ਕਿਲ ਬਣਦਾ ਜਾ ਰਿਹਾ ਹੈ | ਸ਼ਹਿਰ 'ਚ ਪਹਿਲਾਂ ਹੀ ਨਫ਼ਰੀ ਦੀ ਕਮੀ ਨਾਲ ਜੂਝ ਰਿਹਾ ਹੈ | ਜਦੋਂ ਵੀ ਵਿਸ਼ੇਸ਼ ਸਮਾਗਮ-ਰੈਲੀ ਜਾਂ ਵੀ. ਆਈ. ਪੀ. ਡਿਊਟੀ ਦੌਰਾਨ ਥਾਣਿਆਂ ਤੋਂ ਵੱਡੀ ਗਿਣਤੀ 'ਚ ਕਰਮੀ ਉਥੇ ਤਾਇਨਾਤ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਸਥਾਨਕ ਥਾਣੇ ਲਗਭਗ ਖ਼ਾਲੀ ਹੋ ਜਾਂਦੇ ਹਨ | ਇਸ ਕਾਰਨ ਰੋਜ਼ਾਨਾ ਦੇ ਪੁਲਿਸ ਕੰਮ ਪ੍ਰਭਾਵਿਤ ਹੁੰਦੇ ਹਨ ਤੇ ਪੈਂਡਿੰਗ ਮਾਮਲਿਆਂ ਦਾ ਬੋਝ ਹੋਰ ਵੱਧ ਜਾਂਦਾ ਹੈ | ਦੂਜੇ ਪਾਸੇ ਰੋਜ਼ਾਨਾ ਹੀ ਅਦਾਲਤੀ ਕੰਮਕਾਜ ਲਈ ਮੁਲਾਜ਼ਮਾਂ ਨੂੰ ਚੰਡੀਗੜ੍ਹ, ਕਪੂਰਥਲਾ ਤੇ ਸਥਾਨਕ ਅਦਾਲਤਾਂ 'ਚ ਪੇਸ਼ ਹੋਣ ਲਈ ਜਾਣਾ ਪੈਂਦਾ ਹੈ ਤੇ ਪਿੱਛੋਂ ਥਾਣਿਆਂ 'ਚ ਨਫ਼ਰੀ ਨਾ ਦੇ ਬਰਾਬਰ ਰਹਿ ਜਾਂਦੀ ਹੈ | ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲਿਸ ਨਫ਼ਰੀ 'ਚ ਵਾਧਾ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਤੇ ਵਾਰਦਾਤਾਂ 'ਤੇ ਕਾਬੂ ਪਾਇਆ ਜਾ ਸਕੇ |

ਪਿਛਲੀ ਖ਼ਬਰ ਨਗਰ ਪੰਚਾਇਤ ਭੁਲੱਥ ਵਲੋਂ ਵੱਖ-ਵੱਖ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਲਾਲਾਂ ਵਾਲੇ ਪੀਰ ਦੀ ਯਾਦ 'ਚ ਤਿੰਨ ਰੋਜ਼ਾ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।