ਤਲਵੰਡੀ ਚੌਧਰੀਆਂ, 1 ਮਾਰਚ (ਪਰਸਨ ਲਾਲ ਭੋਲਾ)-ਸਖੀ ਸਰਵਰ ਲਾਲਾਂ ਵਾਲੇ ਪੀਰ ਦੀ ਯਾਦ 'ਚ ਲਾਲਾਂ ਵਾਲਾ ਪੀਰ ਸਟੇਡੀਅਮ ਤਲਵੰਡੀ ਚੌਧਰੀਆਂ ਵਿਖੇ 58ਵਾਂ ਜੋੜ ਮੇਲੇ ਦੇ ਸੰਬੰਧ ਵਿਚ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦੀ ਆਰੰਭਤਾ ਹੋਈ | 60 ਕਿੱਲੋ ਵਾਲੀਬਾਲ ਦੇ ਮੈਚਾਂ ਦਾ ਉਦਘਾਟਨ ਸਰਪੰਚ ਬਲਵਿੰਦਰ ਸਿੰਘ ਲੱਡੂ ਚੇਅਰਮੈਨ ਜੋੜ ਮੇਲਾ ਕਮੇਟੀ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ 'ਤੇ ਕੀਤਾ | ਉਦਘਾਟਨੀ ਮੈਚ 'ਚ ਤਲਵੰਡੀ ਚੌਧਰੀਆਂ ਦੀ ਟੀਮ ਨੇ ਜਾਰਜਪੁਰ ਨੂੰ ਹਰਾਇਆ | ਦੂਜੇ ਮੈਚ ਵਿਚ ਭੰਡਾਲ ਬੇਟ ਨੇ ਵੇਈਾ ਪੁਈਾ, ਦਿਆਲਪੁਰ ਨੇ ਹਰੀਪੁਰ ਖ਼ਾਲਸਾ, ਵਿਰਕਾਂ ਨੇ ਕੋਟਲੀ ਗਾਜਰਾਂ ਨੂੰ ਹਰਾਇਆ | 60 ਕਿੱਲੋ ਦੇ ਦੂਜੇ ਰਾਊਾਡ 'ਚ ਭੰਡਾਲ ਬੇਟ ਨੇ ਵਿਰਕਾਂ ਨੂੰ ਇਕ ਫਸਵੇਂ ਮੁਕਾਬਲੇ 'ਚ ਹਰਾਇਆ | ਇਸ ਮੌਕੇ ਵਾਲੀਬਾਲ ਪ੍ਰਬੰਧਕ ਕਮੇਟੀ ਦੇ ਮੈਂਬਰ ਜੀਤ ਸਿੰਘ ਨੇ ਦੱਸਿਆ ਕਿ 60 ਕਿੱਲੋ ਦਾ ਫਾਈਨਲ ਤੇ ਪਿੰਡ ਪੱਧਰ ਵਾਲੀਬਾਲ ਦੇ ਮੈਚ 2 ਮਾਰਚ ਨੂੰ ਕਰਵਾਏ ਜਾਣਗੇ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਮਨਜੀਤ ਸਿੰਘ ਲਾਲੀ, ਕੁਲਦੀਪ ਸਿੰਘ ਚੰਦੀ, ਹਰਜੀਤ ਸਿੰਘ ਰਾਣਾ, ਰਣਜੀਤ ਸਿੰਘ ਨੰਡਾ, ਦਵਿੰਦਰ ਸਿੰਘ ਓਠੀ, ਸੁਖਦੇਵ ਸਿੰਘ ਥਾਣਾ, ਵੀਰਪਾਲ ਕੋਚ, ਹਰਜਾਪ ਸਿੰਘ ਸੰਧੂ ਕੋਚ, ਬਲਦੇਵ ਸਿੰਘ ਸੰਧੂ, ਕੁਲਵਿੰਦਰ ਸਿੰਘ ਸੰਧੂ ਐਸ. ਡੀ. ਓ., ਜਤਿੰਦਰ ਸਿੰਘ ਸੰਧੂ, ਕਮਲ ਕੁਮਾਰ ਵੇਅਰ ਹਾਊਸ, ਹਜ਼ਾਰਾ ਸਿੰਘ ਸੁਆਮੀ, ਤਜਿੰਦਰ ਸਿੰਘ ਭਾਰਜ, ਰੇਸ਼ਮ ਸਿੰਘ ਰੌਣਕੀ ਭਲਵਾਨ, ਭਿੰਦਾ ਓਠੀ ਨੰਬਰਦਾਰ, ਰਣਜੀਤ ਸਿੰਘ ਰਾਜਾ, ਭੂਸ਼ਨ ਕੁਮਾਰ ਬਿੱਲਾ, ਸੰਤੋਖ ਸਿੰਘ, ਮਨਦੀਪ ਸਿੰਘ ਲਾਹੌਰੀ, ਰਵਿੰਦਰ ਸਿੰਘ ਮੱਲੀ, ਯੁਵਰਾਜ, ਅਭੀਜੀਤ, ਸ਼ਿਵ ਕੁਮਾਰ ਗਿੱਲ ਤੇ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਸਨ |
ਲਾਲਾਂ ਵਾਲੇ ਪੀਰ ਦੀ ਯਾਦ 'ਚ ਤਿੰਨ ਰੋਜ਼ਾ ਵਾਲੀਬਾਲ ਤੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ
ਅਜੀਤ ਡੈਸਕ
02-03-2026