ਫਗਵਾੜਾ, 1 ਮਾਰਚ (ਚਾਨਾ)-ਇਕ ਕਾਰ ਚਾਲਕ ਵਲੋਂ ਐਕਟਿਵਾ ਸਵਾਰ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰਨ ਦੇ ਸੰਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਿਪਾਹੀ ਅਭਿਸ਼ੇਕ ਸ਼ਰਮਾ ਪੁੱਤਰ ਲੇਟ ਭੂਸ਼ਨ ਕੁਮਾਰ ਹਾਲ ਵਾਸੀ ਥਾਣਾ ਸਿਟੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਸਕਾਰਪਿਉ ਗੱਡੀ ਤੇਜ਼ ਰਫ਼ਤਾਰੀ ਲਾਪ੍ਰਵਾਹੀ ਨਾਲ ਲਿਆ ਕੇ ਅਣਗਹਿਲੀ ਨਾਲ ਉਸ ਦੀ ਐਕਟਿਵਾ 'ਚ ਮਾਰੀ | ਜਿਸ ਸੰਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |