ਭੁਲੱਥ, 1 ਮਾਰਚ (ਮੇਹਰ ਚੰਦ ਸਿੱਧੂ)-ਪਿੰਡ ਕਮਰਾਏ 'ਚ ਸਥਿਤ ਸਵ. ਨੰਬਰਦਾਰ ਸੁਰਜੀਤ ਸਿੰਘ ਦੇ ਪਰਿਵਾਰ ਤੇ ਪਿੰਡ ਵਾਸੀਆਂ 'ਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਫੈਲ ਗਈ, ਜਦੋਂ ਨੰਬਰਦਾਰ ਦੇ ਪੋਤਰੇ ਗੁਰਪ੍ਰੀਤ ਸਿੰਘ ਬਾਰੇ ਅਮਰੀਕਾ 'ਚ ਵਾਸਤੇ ਬਲਵਿੰਦਰ ਸਿੰਘ ਵਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦਾ ਹੋਣਹਾਰ ਬੇਟਾ ਗੁਰਪ੍ਰੀਤ ਸਿੰਘ ਜੋ ਕਿ ਕੁੱਝ ਦਿਨ ਪਹਿਲਾਂ ਅਮਰੀਕਾ ਪੁਲਿਸ 'ਚ ਭਰਤੀ ਹੋ ਗਿਆ ਹੈ | ਗੁਰਪ੍ਰੀਤ ਸਿੰਘ ਦੇ ਚਾਚਾ ਗੁਰ ਧਿਆਨ ਸਿੰਘ ਕਮਰਾਏ ਨੇ ਦੱਸਿਆ ਕਿ ਉਸਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਪਹਿਲਾਂ ਇਟਲੀ 'ਚ ਰਹਿ ਕੇ ਪੜ੍ਹਾਈ ਕੀਤੀ ਤੇ ਕੁੱਝ ਸਮੇਂ ਤੋਂ ਉਹ ਆਪਣੇ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਕਰਮਜੀਤ ਕੌਰ ਨਾਲ ਅਮਰੀਕਾ ਵਿਖੇ ਰਹਿੰਦਾ ਸੀ, ਜਿਸ ਦਾ ਸ਼ੌਕ ਸੀ ਕਿ ਉਹ ਅਮਰੀਕਾ ਪੁਲਿਸ 'ਚ ਚੰਗਾ ਅਫ਼ਸਰ ਬਣ ਕੇ ਦਿਖਾਏਗਾ ਤੇ ਉਸ ਦੀਆਂ ਆਸਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਉਹ ਕੁੱਝ ਦਿਨ ਪਹਿਲਾਂ ਅਮਰੀਕਾ ਪੁਲਿਸ ਵਿਚ ਭਰਤੀ ਹੋ ਗਿਆ | ਪਿੰਡ ਕਮਰਾਏ ਤੇ ਉਨ੍ਹਾਂ ਦੇ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ |
ਪਿੰਡ ਕਮਰਾਏ ਦਾ ਨੌਜਵਾਨ ਗੁਰਪ੍ਰੀਤ ਸਿੰਘ ਅਮਰੀਕਾ ਪੁਲਿਸ 'ਚ ਭਰਤੀ ਪਰਿਵਾਰ ਤੇ ਕਮਰਾਏ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ <br/>
ਅਜੀਤ ਡੈਸਕ
02-03-2026