ਡਡਵਿੰਡੀ, 1 ਮਾਰਚ (ਦਿਲਬਾਗ ਸਿੰਘ ਝੰਡ)-ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੋਲਡ ਕਬੱਡੀ ਕੱਪ ਕਰਵਾਇਆ | ਟੂਰਨਾਮੈਂਟ ਦੌਰਾਨ ਆਲ ਓਪਨ ਵਰਗ ਦੇ ਕਬੱਡੀ ਮੁਕਾਬਲਿਆਂ ਤੋਂ ਇਲਾਵਾ 75 ਕਿੱਲੋ ਤੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ | ਇਸ ਮੌਕੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ ਨੇ ਕਿਹਾ ਕਿ ਖੇਡਾਂ ਜਿਥੇ ਸਾਨੂੰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰੱਖਦੀਆਂ ਹਨ, ਉਥੇ ਸਾਡੇ ਅੰਦਰ ਅਨੁਸ਼ਾਸਨ, ਭਾਈਚਾਰਕ ਸਾਂਝ ਅਤੇ ਸਹਿਯੋਗ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ | ਇਸ ਮੌਕੇ ਕਰਵਾਏ ਗਏ ਕਬੱਡੀ ਆਲ ਓਪਨ ਵਰਗ ਦੇ ਫਾਈਨਲ ਮੁਕਾਬਲੇ 'ਚ ਡਡਵਿੰਡੀ ਦੀ ਟੀਮ ਨੇ ਜਾਣੀਆਂ ਨੂੰ ਹਰਾ ਕੇ ਕਬੱਡੀ ਕੱਪ 'ਤੇ ਕਬਜ਼ਾ ਕੀਤਾ | ਪ੍ਰਬੰਧਕਾਂ ਵਲੋਂ ਜੇਤੂ ਟੀਮ ਨੂੰ 71 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਸੁੰਦਰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਜਦਕਿ ਉਪ ਜੇਤੁ ਟੀਮ ਨੂੰ 51 ਹਜ਼ਾਰ ਦਾ ਇਨਾਮ ਅਤੇ ਸੁੰਦਰ ਟਰਾਫ਼ੀ ਦੇ ਕੇ ਨਿਵਾਜਿਆ | ਇਸੇ ਤਰ੍ਹਾਂ ਹੀ 75 ਕਿੱਲੋ ਵਰਗ ਦੀ ਜੇਤੂ ਡਡਵਿੰਡੀ ਤੇ ਉਪ ਜੇਤੂ ਖੀਰਾਂਵਾਲੀ ਦੀ ਟੀਮ ਨੂੰ ਕ੍ਰਮਵਾਰ 31 ਹਜ਼ਾਰ ਤੇ 21 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਅਤੇ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਟੂਰਨਾਮੈਂਟ ਦੌਰਾਨ ਅੰਤਰਰਾਸ਼ਟਰੀ ਕੁਮੈਂਟੇਟਰ ਮਿੱਠਾ ਦਰੀਏਵਾਲ ਨੇ ਕਮੈਂਟਰੀ ਕੀਤੀ | ਅੰਤ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ, ਰੀਡਰ ਕੁਲਜੀਤ ਸਿੰਘ, ਹਰਦਵਿੰਦਰ ਸਿੰਘ ਏ. ਐਸ. ਆਈ., ਸੁਖਜਿੰਦਰ ਸਿੰਘ ਸੋਨੂੰ, ਕਬੱਡੀ ਕੋਚ ਸਤਨਾਮ ਸਿੰਘ ਨਾਮੀ ਤੇ ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਵਰਨ ਸਿੰਘ ਸੰਧਾ, ਜਥੇਦਾਰ ਮੁਖ਼ਤਿਆਰ ਸਿੰਘ ਸੋਢੀ, ਸਤਨਾਮ ਸਿੰਘ ਨਾਮੀ, ਹੀਰਾ ਸਿੰਘ ਕੈਨੇਡਾ, ਸਾਬਕਾ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਕਿੰਦਾ ਬਿਹਾਰੀਪੁਰ, ਸਿਕੰਦਰ ਕਾਂਜਲੀ, ਸੁਖਜਿੰਦਰ ਸਿੰਘ ਸੋਨੂੰ, ਗੁਰਨਾਮ ਸਿੰਘ, ਕਮਲਜੀਤ ਸਿੰਘ ਬੱਬੂ, ਕਬੱਡੀ ਕੋਚ ਨਿਰਮਲ ਸਿੰਘ ਹੁੰਦਲ, ਕਬੱਡੀ ਕੋਚ ਸਮਿੱਤਰ ਸਿੰਘ, ਕਬੱਡੀ ਕੋਚ ਪਰਮਜੀਤ ਸਿੰਘ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਮੇਸ਼ ਡਡਵਿੰਡੀ, ਸਰਪੰਚ ਅਵਤਾਰ ਸਿੰਘ ਭੌਰ, ਸਾਬਕਾ ਸਰਪੰਚ ਜਥੇ. ਜਸਵੀਰ ਸਿੰਘ ਭੌਰ, ਸਤਬੀਰ ਸਿੰਘ ਬੱਸੀ, ਲੇਖਕ ਬਲਬੀਰ ਸੰਧਾ, ਰਾਜਦੀਪ ਰਾਜੂ, ਬਿੱਲੂ ਭੌਰ, ਪਿ੍ਤਪਾਲ ਸਿੰਘ ਭੌਰ, ਸ਼ੈਲੀ ਟਿੱਬਾ, ਪਾਲਾ ਡਡਵਿੰਡੀ, ਹਰਜੀਤ ਸਿੰਘ ਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |
ਡਡਵਿੰਡੀ ਦੇ ਗੋਲਡ ਕਬੱਡੀ ਕੱਪ 'ਤੇ ਮੇਜ਼ਬਾਨ ਟੀਮ ਦਾ ਕਬਜ਼ਾ <br/>
ਅਜੀਤ ਡੈਸਕ
02-03-2026