ਸੁਲਤਾਨਪੁਰ ਲੋਧੀ, 1 ਮਾਰਚ (ਥਿੰਦ)-ਹੱਕ ਸੱਚ ਨਾਲ ਹਮੇਸ਼ਾ ਖੜੇ੍ਹ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਆਪਣੇ ਮਾਤਾ ਸੰਤ ਕੌਰ ਤੇ ਪਿਤਾ ਗੁੱਜਰ ਸਿੰਘ ਦੀ ਯਾਦ ਨੂੰ ਸਮਰਪਿਤ ਹੋ ਕੇ ਕਾਮਰੇਡ ਮਾਸਟਰ ਅਜੀਤ ਸਿੰਘ ਦੁਆਰਾ ਲਿਖੇ ਗਏ ਨਾਵਲ 'ਪੀਲੇ ਪੱਤੇ' ਨੂੰ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਿਤ ਕੀਤਾ | ਸਮਾਗਮ ਦੌਰਾਨ ਪ੍ਰਧਾਨਗੀ ਮੰਡਲ 'ਚ ਸੁਸ਼ੋਭਿਤ ਇੰਜ. ਸਵਰਨ ਸਿੰਘ ਪ੍ਰਧਾਨ ਖ਼ਾਲਸਾ ਕਾਲਜ, ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਡਾ. ਪਰਮਜੀਤ ਸਿੰਘ ਮਾਨਸਾ, ਸਟੇਟ ਐਵਾਰਡੀ ਪਿ੍ੰਸੀਪਲ ਲਖਬੀਰ ਸਿੰਘ ਸੈਦਪੁਰ ਆਦਿ ਨੇ ਮਾਸਟਰ ਅਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬੀ ਸਾਹਿਤ ਨੂੰ ਸਮਰਪਿਤ ਹੋ ਕੇ ਕੀਤੀ ਜਾ ਰਹੀ ਸੇਵਾ ਨੂੰ ਕਾਬਲੇ ਤਾਰੀਫ਼ ਦੱਸਿਆ | ਉਨ੍ਹਾਂ ਕਿਹਾ ਕਿ ਨਾਵਲ ਲਿਖਣ ਲਈ ਖ਼ੁਦ ਨਾਵਲਕਾਰ ਨੂੰ ਆਪਣੀ ਸੋਚ ਨੂੰ ਵਿਸ਼ਾਲ ਕਰਕੇ ਪਾਤਰ ਬਣਨਾ ਪੈਂਦਾ ਹੈ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਬੋਲਦਿਆਂ ਇੰਜ. ਸਵਰਨ ਸਿੰਘ ਪ੍ਰਧਾਨ ਨੇ ਕਿਹਾ ਕਿ ਬੌਧਿਕਤਾ ਵਧਾਉਣ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਲੋੜ ਵੱਡੀ ਲੋੜ ਹੈ ਪਰ ਨਵੀਂ ਪੀੜ੍ਹੀ ਇਸ ਤੋਂ ਦੂਰ ਹੁੰਦੀ ਹੈ ਜੋ ਕਿ ਪੰਜਾਬੀ ਮਾਂ ਬੋਲੀ ਲਈ ਵੱਡਾ ਦੁਖਾਂਤ ਹੈ | ਸਮਾਗਮ ਦੀ ਸੰਚਾਲਨਾ ਕਰਦਿਆਂ ਉੱਘੇ ਸ਼ਾਇਰ ਮੁਖਤਾਰ ਚੰਦੀ ਨੇ ਮਾਸਟਰ ਅਜੀਤ ਸਿੰਘ ਨੂੰ ਰੁਬਰੂ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਝੋਲੀ 'ਚ 6ਵੀਂ ਕਿਤਾਬ ਪਾ ਚੁੱਕੇ ਹਨ ਤੇ ਸਾਹਿਤ ਪ੍ਰਤੀ ਡੂੰਘੀ ਸੋਚ ਰੱਖਦੇ ਹਨ | ਸਮਾਗਮ ਦੌਰਾਨ ਸਵਰਨ ਸਿੰਘ ਪ੍ਰਧਾਨ ਸਹਿਤ ਸਭਾ, ਬਲਵੀਰ ਸ਼ੇਰਪੁਰੀ, ਪਿ੍ੰਸੀਪਲ ਲਖਬੀਰ ਸਿੰਘ, ਮੁਖ਼ਤਿਆਰ ਸਿੰਘ ਚੰਦੀ ਸੁਰਿੰਦਰ ਸਿੰਘ ਖੀਵਾ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਮਾਹੌਲ ਖ਼ੁਸ਼ਨੁਮਾ ਕਰ ਦਿੱਤਾ | ਇਸ ਮੌਕੇ ਸਾਹਿਤ ਸਭਾ ਵਲੋਂ ਨਾਵਲਕਾਰ ਕਾਮਰੇਡ ਮਾਸਟਰ ਅਜੀਤ ਸਿੰਘ ਤੇ ਮੁੱਖ ਮਹਿਮਾਨ ਇੰਜ. ਸਵਰਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਨਾਵਲਕਾਰ ਮਾਸਟਰ ਅਜੀਤ ਸਿੰਘ ਨੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ 'ਚ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ | ਇਸ ਮੌਕੇ ਬੀਬੀ ਗੁਰਪ੍ਰੀਤ ਰੂਹੀ, ਇੰਜ. ਪ੍ਰਤਾਪ ਸਿੰਘ ਮੋਮੀ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਮੁਨਸ਼ਾ ਸਿੰਘ, ਹਰੀ ਸਿੰਘ, ਭਜਨ ਸਿੰਘ ਟਿੱਬਾ, ਪਿੰ੍ਰਸੀਪਲ ਲਖਵਿੰਦਰ ਸਿੰਘ, ਸੁਰਿੰਦਰ ਖਿਵਾ, ਬਲਵੀਰ ਸਿੰਘ ਸ਼ੇਰਪੁਰ ਸੱਧਾ, ਐਡਵੋਕੇਟ ਸੁਲੱਖਣ ਸਿੰਘ, ਅਜੈ ਸ਼ਰਮਾ, ਪਰਮਜੀਤ ਸਿੰਘ ਮਾਨਸਾ, ਮੁਖ਼ਤਿਆਰ ਸਿੰਘ ਚੰਦੀ ਸਕੱਤਰ ਸਾਹਿਤ ਸਭਾ, ਜਗਜੀਤ ਚੌਹਾਨ, ਜਗਮੋਹਨ ਸਿੰਘ, ਦਿਆਲ ਸਿੰਘ ਦੀਪੇਵਾਲ,