09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵਲੋਂ ਚੌਥੀ ਹਾਫ਼ ਮੈਰਾਥਨ ਸਫਲਤਾਪੂਰਵਕ ਸਮਾਪਤ

ਅਜੀਤ ਡੈਸਕ 02-03-2026
ਨਕੋਦਰ, 1 ਮਾਰਚ (ਗੁਰਵਿੰਦਰ ਸਿੰਘ)-ਸਥਾਨਕ ਸੱਤਿਅਮ ਗਰੁੱਪ ਆਫ਼ ਇੰਸਟੀਟਿਊਟਸ ਵਲੋਂ ਚੌਥੀ ਹਾਫ਼ ਮੈਰਾਥਨ ਉਤਸ਼ਾਹ ਤੇ ਜੋਸ਼ ਨਾਲ ਸਫਲਤਾਪੂਰਵਕ ਕਰਵਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ ਤੇ 'ਸਿਹਤ ਲਈ ਦੌੜੋ ਦੇਸ਼ ਲਈ ਦੌੜੋ' ਦੇ ਸੰਦੇਸ਼ ਨੂੰ ਅਪਣਾਇਆ | ਇਹ ਹਾਫ਼ ਮੈਰਾਥਨ ਜਲੰਧਰ ਰੋਡ ਸਥਿਤ ਤਾਜ ਸਿਟੀ ਦੇ ਗੇਟ ਤੋਂ ਸਵੇਰੇ 7 ਵਜੇ ਸ਼ੁਰੂ ਹੋਈ, ਜਿਸ ਦੀ ਸ਼ੁਰੂਆਤ ਡੀ. ਐਸ. ਪੀ. ਨਕੋਦਰ ਸ. ਉਂਕਾਰ ਸਿੰਘ ਬਰਾੜ ਤੇ ਪ੍ਰਸਿੱਧ ਅਥਲੈਟਿਕਸ ਖਿਡਾਰੀ ਅਰਜੁਨ ਐਵਾਰਡੀ ਸਰਦਾਰ ਸੁੱਚਾ ਸਿੰਘ ਵਲੋਂ ਸਾਂਝੇ ਤੌਰ 'ਤੇ ਹਰਾ ਝੰਡਾ ਦੇ ਕੇ ਕੀਤੀ ਗਈ | ਦੌੜ ਲਗਪਗ 11 ਕਿਲੋਮੀਟਰ ਦਾ ਚੱਕਰ ਲਗਾ ਕੇ ਸੱਤਿਅਮ ਗਰੁੱਪ ਦੇ ਕੈਂਪਸ ਵਿਚ ਜਾ ਕੇ ਸਮਾਪਤ ਹੋਈ | ਇਸ ਦੌਰਾਨ ਭਾਗੀਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸਰਦਾਰ ਸੁੱਚਾ ਸਿੰਘ ਹਾਜ਼ਰ ਰਹੇ, ਜਿਨ੍ਹਾਂ ਵਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ | ਮੈਰਾਥਨ ਦੇ ਨਤੀਜੇ ਇਸ ਪ੍ਰਕਾਰ ਰਹੇ: ਪਹਿਲਾ ਸਥਾਨ ਹਰਿਆਣਾ ਦੇ ਸੰਦੀਪ ਨੇ ਹਾਸਿਲ ਕਰਕੇ ਰੁਪਏ 11000 ਦਾ ਨਕਦ ਇਨਾਮ ਜਿੱਤਿਆ | ਦੂਜਾ ਸਥਾਨ ਜਲਾਲਾਬਾਦ ਦੇ ਸੁਖਵਿੰਦਰ ਸਿੰਘ ਨੇ ਹਾਸਿਲ ਕਰਕੇ ਰੁਪਏ 5100 ਪ੍ਰਾਪਤ ਕੀਤੇ, ਜਦਕਿ ਤੀਜਾ ਸਥਾਨ ਫਿਰੋਜ਼ਪੁਰ ਦੇ ਕਰਨਜੀਤ ਨੇ ਹਾਸਿਲ ਕਰਕੇ ਰੁਪਏ 3100 ਜਿੱਤੇ | ਚੌਥਾ, ਪੰਜਵਾਂ ਤੇ ਛੇਵਾਂ ਸਥਾਨ ਕਰਮਵਾਰ ਖਾਲਸਾ ਕਾਲਜ ਅੰਮਿ੍ਤਸਰ ਦੇ ਗਗਨਦੀਪ, ਸੀ. ਟੀ. ਕਾਲਜ ਦੇ ਸੰਦੀਪ ਕੁਮਾਰ ਤੇ ਨਕੋਦਰ ਦੇ ਸਿਮਰਨਜੀਤ ਸਿੰਘ ਨੇ ਹਾਸਿਲ ਕੀਤਾ, ਜਿਨ੍ਹਾਂ ਨੂੰ ਰੁਪਏ 2100 ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸੱਤਵਾਂ, ਅੱਠਵਾਂ, ਨੌਵਾਂ ਤੇ ਦਸਵਾਂ ਸਥਾਨ ਸੱਤਿਅਮ ਕਾਲਜ ਦੇ ਸ਼ੁਭਮ, ਸੀ. ਟੀ. ਕਾਲਜ ਦੇ ਗਣੇਸ਼ ਕੁਮਾਰ, ਸੰਗੋਵਾਲ ਦੇ ਪਵਨ ਚੌਹਾਨ ਤੇ ਸੱਤਿਅਮ ਕਾਲਜ ਦੇ ਤਰੁਣ ਹਾਂਸ ਨੇ ਹਾਸਲ ਕੀਤਾ | ਇਨ੍ਹਾਂ ਖਿਡਾਰੀਆਂ ਨੂੰ ਟਰੈਕ ਸੂਟਾਂ ਨਾਲ ਸਨਮਾਨਿਤ ਕੀਤਾ ਗਿਆ | ਮੈਰਾਥਨ 'ਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਟੀ-ਸ਼ਰਟਾਂ ਤੇ ਸਰਟੀਫਿਕੇਟ ਵੀ ਦਿੱਤੇ ਗਏ | ਇਸ ਮੌਕੇ ਸੰਸਥਾ ਦੇ ਚੇਅਰਮੈਨ ਵਿਪਨ ਸ਼ਰਮਾ, ਚੇਅਰਪਰਸਨ ਜਯੋਤੀ ਸ਼ਰਮਾ ਤੇ ਐਮ. ਡੀ. ਸ਼ਿਵਮ ਸ਼ਰਮਾ ਨੇ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਦੇ ਹਨ | ਇਸ ਮੌਕੇ ਪਿ੍ੰਸੀਪਲ ਸੱਤਿਅਮ ਕਾਲਜ ਰਾਸ਼ਿਦ ਹਾਮਿਦ, ਪੋਲਿਟੈਕਨਿਕ ਪਿ੍ੰਸੀਪਲ ਪਾਰਸ ਚੱਢਾ, ਇੰਡੋ ਸਵਿਸ ਸਕੂਲ ਦੇ ਪਿ੍ੰਸੀਪਲ ਪੰਕਜ ਸ਼ਰਮਾ ਤੇ ਐਡਮਿਨ ਮੈਨੇਜਰ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |
ਪਿਛਲੀ ਖ਼ਬਰ ਦਿੱਲੀ ਅਦਾਲਤ ਦੇ ਫੈਸਲੇ ਨਾਲ ਸੱਚ ਦੀ ਜਿੱਤ ਹੋਈ-ਡਾ. ਵਿਲੀਅਮ ਜÏਹਨ ਅਗਲੀ ਖ਼ਬਰ ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਕਾਮਰੇਡ ਮਾਸਟਰ ਅਜੀਤ ਸਿੰਘ ਦੇ ਨਾਵਲ ਪੀਲੇ ਪੱਤੇ ਲੋਕ ਅਰਪਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।