09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਮੀਟਿੰਗ

ਅਜੀਤ ਡੈਸਕ 02-03-2026
ਕਰਤਾਰਪੁਰ, 1 ਮਾਰਚ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਹੀਨਾਵਾਰ ਮੀਟਿੰਗ ਕਰਤਾਰਪੁਰ 'ਚ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਹੋਈ | ਇਸ ਮੌਕੇ ਕਿਸਾਨਾਂ ਵਲੋਂ ਹੜ੍ਹਾਂ ਨਾਲ ਝੋਨੇ ਦੀ ਫਸਲ ਤੋਂ ਬਾਅਦ ਬਾਰਿਸ਼ ਨਾਲ ਹੋਈ ਆਲੂਆਂ ਦੀ ਫਸਲ ਦੀ ਬੇਕਦਰੀ ਦਾ ਮੁੱਦਾ ਚੁੱਕਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੇ ਆਲੂਆਂ ਦੀ ਫ਼ਸਲ ਲਈ ਕਰਤਾਰਪੁਰ ਸਮੇਤ ਵੱਖ-ਵੱਖ ਥਾਵਾਂ ਤੇ ਸਪੈਸਲ ਟਰੇਨਾਂ (ਰੇਕ) ਦਾ ਪ੍ਰਬੰਧ ਕੀਤਾ ਜਾਵੇ | ਕਿਸਾਨ ਯੂਨੀਅਨ ਨੇ ਮੰਗ ਕੀਤੀ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਬਾਰਿਸ਼ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਤਰੁੰਤ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕਰੇ | ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਆਖਿਆ ਕਿ ਨਿੱਤ ਦਿਨ ਚੋਰਾਂ ਵਲੋਂ ਬਿਜਲੀ ਦੀਆਂ ਤਾਰਾਂ, ਸਟਾਟਰ, ਟਰਾਸਫਾਰਮਰ ਤੇ ਤੇਲ ਚੋਰੀ ਹੋ ਰਿਹਾ ਪਰ ਪੁਲਿਸ ਸੁੱਤੀ ਪਈ ਹੈ ਤੇ ਚੋਰਾਂ ਨੂੰ ਫੜਨ ਦੀ ਬਜਾਏ ਪੈਸੇ ਲੈ ਕੇ ਛੱਡ ਦਿੱਤਾ ਜਾਂਦਾ ਹੈ | ਉਨ੍ਹਾਂ ਆਖਿਆ ਕਿ ਜੇਕਰ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਨੱਥ ਨਾ ਪਾਈ ਤਾਂ ਪੁਲਿਸ ਥਾਣੇ ਦਾ ਜਲਦ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਚਰਨਜੀਤ ਸਿੰਘ ਕਾਲਾ ਖੇੜਾ, ਸਤਿੰਦਰ ਸਿੰਘ ਮੱਲੀਆਂ, ਸਰਬਜੀਤ ਸਿੰਘ ਬਾਠ, ਕੇਵਲ ਸਿੰਘ ਆਲਮਪੁਰ, ਮੋਹਣ ਲਾਲ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ, ਜੀਤ ਸਿੰਘ ਧੀਰਪੁਰ, ਜਰਨੈਲ ਸਿੰਘ ਫੌਜੀ, ਸੰਤੋਖ ਸਿੰਘ ਕਾਲਾ ਖੇੜਾ, ਪਿਆਰਾ ਸਿੰਘ ਕਾਲਾ ਖੇੜਾ, ਸੂਰਤ ਸਿੰਘ ਕੁਦੋਵਾਲ, ਮਹਿੰਦਰ ਸਿੰਘ ਰੱਜਬ, ਭੁਪਿੰਦਰ ਸਿੰਘ ਕਾਹਲਵਾਂ, ਜੁਗਿੰਦਰ ਸਿੰਘ ਮੁਸਤਫਾਪੁਰ, ਗਿਆਨ ਸਿੰਘ ਹੇਲਰਾਂ, ਸਾਹਿਬ ਸਿੰਘ ਅਲੀ ਖੇਲਾਂ, ਗੁਰਮੀਤ ਸਿੰਘ ਰਾਜਪੁਰ, ਰਣਜੀਤ ਸਿੰਘ ਦਿਆਲਪੁਰ, ਸੁੱਚਾ ਸਿੰਘ ਸਾਬਕਾ ਸਰਪੰਚ ਆਦਿ ਵੱਡੀ ਗਿਣਤੀ 'ਚ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਵਾੜਾ ਬੁੱਧ ਸਿੰਘ ਦੀਆਂ ਸੰਗਤਾਂ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਚਾਰ ਰੋਜ਼ਾ ਲੰਗਰ ਆਰੰਭ ਅਗਲੀ ਖ਼ਬਰ ਦਿੱਲੀ ਅਦਾਲਤ ਦੇ ਫੈਸਲੇ ਨਾਲ ਸੱਚ ਦੀ ਜਿੱਤ ਹੋਈ-ਡਾ. ਵਿਲੀਅਮ ਜÏਹਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।