09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਵਾੜਾ ਬੁੱਧ ਸਿੰਘ ਦੀਆਂ ਸੰਗਤਾਂ ਵਲੋਂ ਹੋਲੇ ਮਹੱਲੇ ਨੂੰ ਸਮਰਪਿਤ ਚਾਰ ਰੋਜ਼ਾ ਲੰਗਰ ਆਰੰਭ

ਅਜੀਤ ਡੈਸਕ 02-03-2026
ਲੋਹੀਆਂ ਖਾਸ, 1 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪਿੰਡ ਵਾੜਾ ਬੁੱਧ ਸਿੰਘ ਦੀਆਂ ਸੰਗਤਾਂ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਹੋਲੇ ਮੁਹੱਲੇ ਨੂੰ ਸਮਰਪਿਤ ਚਾਰ ਰੋਜ਼ਾ ਗੁਰੂ ਕੇ ਲੰਗਰ ਦੀ ਆਰੰਭਤਾ ਕੀਤੀ ਗਈ | ਕਰੀਬ 30 ਸਾਲ ਤੋਂ ਲੋਹੀਆਂ-ਸੁਲਤਾਨਪੁਰ ਲੋਧੀ ਮੁੱਖ ਮਾਰਗ 'ਤੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਲਗਾਏ ਜਾਂਦੇ ਇਨ੍ਹਾਂ ਗੁਰੂ ਕੇ ਲੰਗਰਾਂ ਵਿਚ ਸਮੂਹ ਨਗਰ ਵਾਸੀਆਂ ਵਲੋਂ ਸ਼ਰਧਾ ਭਾਵਨਾ ਤੇ ਉਤਸਾਹ ਨਾਲ ਸੇਵਾ ਕੀਤੀ ਜਾਂਦੀ ਹੈ | ਇਨ੍ਹਾਂ ਗੁਰੂ ਕੇ ਲੰਗਰਾਂ ਮੌਕੇ ਗੁਰੂ ਘਰ ਦੇ ਵਜੀਰ ਭਾਈ ਰਾਜ ਸਿੰਘ ਵਲੋਂ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ | ਇਸ ਮੌਕੇ ਬਲਵਿੰਦਰ ਸਿੰਘ ਸਾਬ ਕÏੜਾ, ਅਜਮੇਰ ਸਿੰਘ, ਸਰਵਣ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਕਾਰ ਸਿੰਘ ਢੋਟ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਕÏੜਾ ਪੰਚ, ਅਮਰਜੀਤ ਸਿੰਘ, ਦਰਸ਼ਨ ਸਿੰਘ ਮੈਂਬਰ, ਦਲਜੀਤ ਸਿੰਘ, ਰਘਵੀਰ ਸਿੰਘ ਜੋਸਨ, ਖਜਾਨ ਸਿੰਘ, ਬਲਵਿੰਦਰ ਸਿੰਘ, ਸਿਮਰਨ ਸਿੰਘ, ਸੁਖਮਨ ਸਿੰਘ ਢੋਟ, ਰੋਬਨਪ੍ਰੀਤ ਸਿੰਘ, ਕਸ਼ਮੀਰ ਸਿੰਘ ਢੋਟ, ਜਸ਼ਨ ਢੋਟ, ਗੁਰ ਸਾਹਿਬ ਸਿੰਘ, ਗੁਰਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ ਕÏੜਾ, ਗਰਨੂਰ ਸਿੰਘ ਕÏੜਾ ਤੇ ਕਰਨਬੀਰ ਸਿੰਘ ਕÏੜਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਕੋਟ ਗਰੇਵਾਲ ਦੀ ਹੱਡਾ ਰੋੜੀ ਤੋਂ 13 ਪੀਪੇ ਗਊ ਮਾਸ ਚਰਬੀ ਦੇ ਫੜੇ, ਚਾਰ ਗਿ੍ਫ਼ਤਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।