09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ੍ਰੀ ਅਕਾਲਸਰ ਨੌਜਵਾਨ ਸਭਾ ਪਿੰਡ ਲਾਂਦੜਾ ਦੇ ਸੇਵਾਦਾਰ ਸੰਗਤ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਲਗਾਉਣ ਲਈ ਹੋਏ ਰਵਾਨਾ

ਅਜੀਤ ਡੈਸਕ 02-03-2026
ਅੱਪਰਾ, 1 ਮਾਰਚ (ਦਲਵਿੰਦਰ ਸਿੰਘ ਅੱਪਰਾ)-ਸ੍ਰੀ ਅਕਾਲਸਰ ਸਾਹਿਬ ਨੌਜਵਾਨ ਸਭਾ ਪਿੰਡ ਲਾਂਦੜਾ ਵਲੋਂ ਨਗਰ ਨਿਵਾਸੀ ਸੰਗਤਾਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੈਣਾ ਦੇਵੀ ਰੋਡ ਵੀ. ਆਈ. ਪੀ. ਪਾਰਕਿੰਗ ਦੇ ਨਜ਼ਦੀਕ ਲੰਗਰ 1, 2 ਤੇ 3 ਮਾਰਚ ਨੂੰ ਲੰਗਰ ਲਗਾਇਆ ਜਾ ਰਿਹਾ ਹੈ | ਬੀਤੇ ਦਿਨ ਸਮੂਹ ਸੇਵਾਦਾਰ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ ਲਾਂਦੜਾ ਵਿਖੇ ਅਰਦਾਸ ਕਰਕੇ ਲੰਗਰ ਦੀਆਂ ਰਸਦਾਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ | ਇਸ ਮੌਕੇ ਹਰਜੀਤ ਸਿੰਘ ਲਾਂਦੜਾ, ਡਾ. ਹਰਮਿੰਦਰ ਸਿੰਘ ਖਹਿਰਾ ਢਾਡੀ, ਕਮਲਪ੍ਰੀਤ ਸਿੰਘ, ਮੰਗਤ ਸਿੰਘ, ਗੁਰਮਨ ਸਿੰਘ, ਦਲਜੀਤ ਸਿੰਘ, ਪ੍ਰਦੀਪ ਸਿੰਘ ਥਿਆੜਾ, ਰਿੰਕੂ, ਅਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਵਨੂਰ ਸਿੰਘ, ਧਰਮਿੰਦਰ ਸਿੰਘ, ਰਾਜਵਿੰਦਰ ਸਿੰਘ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਨੂਰਮਹਿਲ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵਿੰਨੀ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਅਗਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।