19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਗਤ ਧੰਨਾ ਤੇ ਸਮੂਹ ਭੱਟਾਂ ਦੀ ਯਾਦ ਨੂੰ ਸਮਰਪਿਤ 16ਵਾਂ ਰੂਹਾਨੀ ਕੀਰਤਨ ਦਰਬਾਰ 12 ਤੋਂ-ਸੰਤ ਲੀਡਰ ਸਿੰਘ

ਅਜੀਤ ਡੈਸਕ 03-03-2026
ਫੱਤੂਢੀਂਗਾ, 2 ਮਾਰਚ (ਬਲਜੀਤ ਸਿੰਘ)-ਭਗਤ ਧੰਨਾ ਜੀ, ਸਮੂਹ ਭਗਤਾਂ ਤੇ ਭੱਟਾਂ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ 16ਵਾਂ ਰੂਹਾਨੀ ਕੀਰਤਨ ਦਰਬਾਰ ਸਮੂਹ ਨਗਰ ਨਿਵਾਸੀ ਉੱਚਾ ਬੇਟ, ਐਨ. ਆਰ. ਆਈ. ਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਹਰਿਗੋਬਿੰਦ ਸਾਹਿਬ ਲੰਗਰ ਹਾਲ ਉੱਚਾ ਬੇਟ ਵਿਖੇ 12, 13 ਤੇ 14 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਤ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਨੇ ਦੱਸਿਆ ਕਿ 12 ਮਾਰਚ ਨੂੰ ਸ਼ਾਮ 7 ਵਜੇ ਤੋਂ 7.30 ਵਜੇ ਤੱਕ ਭਾਈ ਹਰਨੇਕ ਸਿੰਘ ਖ਼ਾਲਸਾ ਕਥਾ ਵਾਚਕ ਕਥਾ ਕਰਨਗੇ | ਉਪਰੰਤ 9 ਵਜੇ ਤੱਕ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਸੁਖਵੰਤ ਸਿੰਘ ਸਹੂਰ ਕੀਰਤਨ ਕਰਨਗੇ | 9 ਵਜੇ ਤੋਂ 10.30 ਵਜੇ ਤੱਕ ਗਿਆਨੀ ਗੁਰਕੀਰਤ ਸਿੰਘ ਗੋਲਡ ਮੈਡਲਿਸਟ ਕਵੀਸ਼ਰ ਜਥਾ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | 13 ਮਾਰਚ ਨੂੰ ਸ਼ਾਮ 7 ਵਜੇ ਤੋਂ 7.30 ਵਜੇ ਤੱਕ ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ 7.30 ਵਜੇ ਤੋਂ 9 ਵਜੇ ਤੱਕ ਸੰਤ ਬਾਬਾ ਕਸ਼ਮੀਰਾ ਸਿੰਘ ਅਲਹੋਰਾ ਵਾਲੇ, 9 ਵਜੇ ਤੋਂ 10.30 ਵਜੇ ਤੱਕ ਗਿਆਨੀ ਗੁਰ ਪ੍ਰਤਾਪ ਸਿੰਘ ਪਦਮ ਗੋਲਡ ਮੈਡਲਿਸਟ ਢਾਡੀ ਜਥਾ ਗੁਰ ਜਸ ਸਰਵਣ ਕਰਾਉਣਗੇ | ਇਸ ਤਰ੍ਹਾਂ 14 ਮਾਰਚ ਨੂੰ ਪੰਥ ਪ੍ਰਸਿੱਧ ਕਥਾਵਾਚਕ ਭਾਈ ਦਵਿੰਦਰ ਸਿੰਘ ਖ਼ਾਲਸਾ 7 ਤੋਂ 7.30ਵਜੇ ਤੱਕ ਕਥਾ ਕਰਨਗੇ | ਉਪਰੰਤ ਪ੍ਰਸਿੱਧ ਵਿਦਵਾਨ ਸੁਖਪ੍ਰੀਤ ਸਿੰਘ ਉਦੋਕੇ ਆਈ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ | ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਜਗਦੀਸ਼ ਸਿੰਘ ਵਡਾਲਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ | ਸੰਤ ਬਾਬਾ ਲੀਡਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਇਲਾਕੇ ਦੇ ਸੰਤ ਮਹਾਂਪੁਰਸ਼ ਸੰਗਤ ਰੂਪ 'ਚ ਹਾਜ਼ਰੀ ਭਰਨਗੇ | ਇਸ ਮੌਕੇ ਨੇ ਦੱਸਿਆ ਕਿ ਗੁਰਦੁਆਰਾ ਲੰਗਰ ਹਾਲ ਸਾਹਿਬ ਉੱਚਾ ਬੇਟ ਵਿਖੇ ਹੋਲੇ ਮਹੱਲੇ ਦੇ ਸੰਬੰਧ 'ਚ ਪੰਜ ਮਾਰਚ ਤੱਕ ਸੰਗਤਾਂ ਦੇ ਆਉਣ ਤੱਕ ਲੰਗਰਾਂ ਦੀ ਸੇਵਾ ਦਿਨ ਰਾਤ ਜਾਰੀ ਰਹੇਗੀ |
ਪਿਛਲੀ ਖ਼ਬਰ ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/> ਅਗਲੀ ਖ਼ਬਰ ਡਾ. ਅਮਰੀਕ ਸਿੰਘ ਇਟਲੀ ਵਿਖੇ ਹੋ ਰਹੀ ਵਰਲਡ ਕਬੱਡੀ ਚੈਂਪੀਅਨਸ਼ਿਪ ਦੇ ਚੀਫ਼ ਟੈਕਨੀਕਲ ਆਫੀਸ਼ੀਅਲ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।