08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਸਪਾ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ

ਬਸਪਾ ਹਲਕਾ ਕਪੂਰਥਲਾ ਦੇ ਆਗੂਆਂ ਤੇ ਵਰਕਰਾਂ ਦੀ ਮੁਹੱਲਾ ਸ਼ਹਿਰੀਆਂ 'ਚ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾਈ ਸਕੱਤਰ ਹਰਿੰਦਰ ਸ਼ੀਤਲ, ਹਲਕਾ ਇੰਚਾਰਜ ਸੁਰਜੀਤ ਸਿੰਘ, ਹਲਕਾ ਪ੍ਰਧਾਨ ਬਲਬੀਰ ਚੰਦ ਪਾਰਟੀ ਦੇ ਹੋਰ ਆਗੂਆਂ ਤੇ ਵਰਕਰਾਂ ਨਾਲ | ਤਸਵੀਰ : ਤਿਲਕਰਾਜ <br/> 29-03-2026
ਕਪੂਰਥਲਾ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਹਲਕਾ ਇੰਚਾਰਜ ਸੁਰਜੀਤ ਸਿੰਘ ਤੇ ਹਲਕਾ ਪ੍ਰਧਾਨ ਬਲਬੀਰ ਚੰਦ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਪਾਰਟੀ ਦੇ ਸੂਬਾਈ ਸਕੱਤਰ ਹਰਿੰਦਰ ਸ਼ੀਤਲ ਨੇ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਹਾੜੇ 'ਤੇ 14 ਅਪ੍ਰੈਲ ਨੂੰ ਆਪਣੇ ਘਰਾਂ 'ਚ ਦੀਪਮਾਲਾ ਕਰਨ ਦੇ ਨਾਲ-ਨਾਲ ਆਪਣੇ ਬੱਚਿਆਂ ਨਾਲ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਧੂਮਧਾਮ ਨਾਲ ਮਨਾਉਣ | ਉਨ੍ਹਾਂ ਵਰਕਰਾਂ ਨੂੰ ਇਹ ਵੀ ਕਿਹਾ ਕਿ ਉਹ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਸ਼ਹਿਰ, ਪਿੰਡ ਤੇ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਬੂਥ ਕਮੇਟੀਆਂ, ਸੈਕਟਰ ਕਮੇਟੀਆਂ ਬਣਾਉਣ ਤੇ ਇਨ੍ਹਾਂ ਕਮੇਟੀਆਂ 'ਚ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ | ਮੀਟਿੰਗ ਵਿਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੀਆਂ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰੋੋਸ਼ਨ ਲਾਲ ਲੋਟੀਆ, ਜ਼ਿਲ੍ਹਾ ਕੈਸ਼ੀਅਰ ਅਸ਼ੋਕ ਗਿੱਲ, ਸ਼ਹਿਰੀ ਉਪ ਪ੍ਰਧਾਨ ਹਰਬੰਸ ਸਿੰਘ ਸਭਰਵਾਲ, ਸ਼ਹਿਰੀ ਜਨਰਲ ਸਕੱਤਰ ਵੈਦ ਪ੍ਰਕਾਸ਼, ਪਿੰਡ ਬੂਟਾਂ ਤੋਂ ਸੈਕਟਰ ਪ੍ਰਧਾਨ ਅਜੀਤ ਸਿੰਘ, ਪਿੰਡ ਫੂਲੇਵਾਲ ਤੋਂ ਸਾਹਿਬ ਸਿੰਘ, ਪੱਪੀ ਸਿੰਘ ਬਿਸ਼ਨਪੁਰ, ਬਲਦੇਵ ਮਸੀਹ ਲੱਖਣ ਡੇਰਾ, ਹਰਨਾਮ ਸਿੰਘ ਲੱਖਣ ਖ਼ੁਰਦ, ਸੂਲੋ ਆਰੀਆਂਵਾਲ, ਸਾਹਿਲ ਹਮੀਰਾ, ਬਚਨ ਸਿੰਘ ਪੱਪੂ ਧਾਲੀਵਾਲ, ਡਾ. ਮਨਜੀਤ ਸਿੰਘ ਮੰਗਾ ਰੋਡਾ, ਅਰਥ ਗਿੱਲ ਬਾਦਸ਼ਾਹਪੁਰ, ਅਮਨ ਸਹੋਤਾ ਛੋਟੇ ਪੱਤੜ, ਰਾਜਾ ਮੁਹੱਲਾ ਸੀਨਪੁਰਾ, ਮੋਹਿਤ ਸਹੋਤਾ, ਪ੍ਰਕਾਸ਼, ਜੋਗਿੰਦਰ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨਗਰ ਪੰਚਾਇਤ ਦਫ਼ਤਰ ਅੱਜ ਵੀ ਖੁੱਲ੍ਹਾ ਰਹੇਗਾ-ਰਣਦੀਪ ਸਿੰਘ ਵੜੈਚ ਅਗਲੀ ਖ਼ਬਰ ਐਸ. ਐਚ. ਓ. ਵਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਵਹੀਕਲਜ਼ ਸਵਾਰਾਂ ਦੀ ਕੀਤੀ ਚੈਕਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।