28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬ੍ਰਹਮ ਗਿਆਨੀ ਸੰਤ ਬਾਬਾ ਖਡ਼ਕ ਸਿੰਘ ਦੇ ਜਨਮ ਦਿਹਾਡ਼ੇ ’ਤੇ 7ਵਾਂ ਗੋਲਡ ਕਬੱਡੀ ਕੱਪ ਕੱਲ੍ਹ ਨੂੰ

ਤਲਵੰਡੀ ਚੌਧਰੀਆਂ, 27 ਅਕਤੂਬਰ (ਪਰਸਨ ਲਾਲ ਭੋਲਾ)-ਬ੍ਰਹਮ ਗਿਆਨੀ ਸੰਤ ਬਾਬਾ ਖਡ਼ਗ ਸਿੰਘ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਸੱਤਵਾਂ ਗੋਲਡ ਕਬੱਡੀ ਕੱਪ 29 ਅਕਤੂਬਰ ਦਿਨ ਵੀਰਵਾਰ ਨੂੰ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਰਹਿਨੁਮਾਈ ਹੇਠ ਸਪੋਰਟਸ ਕਲੱਬ ਦੰਦੂਪੁਰ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੰਦੂਪੁਰ (ਨੇਡ਼ੇ ਮੁੰਡੀ ਮੋਡ਼)ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਹਰਜਿੰਦਰ ਸਿੰਘ ਅਤੇ ਡਾ.

ਅਜੀਤ ਡੈਸਕ 28-10-2026
ਤਲਵੰਡੀ ਚੌਧਰੀਆਂ, 27 ਅਕਤੂਬਰ (ਪਰਸਨ ਲਾਲ ਭੋਲਾ)-ਬ੍ਰਹਮ ਗਿਆਨੀ ਸੰਤ ਬਾਬਾ ਖਡ਼ਗ ਸਿੰਘ ਦੇ ਜਨਮ ਦਿਹਾਡ਼ੇ ਦੀ ਖ਼ੁਸ਼ੀ ਵਿਚ ਸੱਤਵਾਂ ਗੋਲਡ ਕਬੱਡੀ ਕੱਪ 29 ਅਕਤੂਬਰ ਦਿਨ ਵੀਰਵਾਰ ਨੂੰ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਾਲਿਆਂ ਦੀ ਰਹਿਨੁਮਾਈ ਹੇਠ ਸਪੋਰਟਸ ਕਲੱਬ ਦੰਦੂਪੁਰ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੰਦੂਪੁਰ (ਨੇਡ਼ੇ ਮੁੰਡੀ ਮੋਡ਼)ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਹਰਜਿੰਦਰ ਸਿੰਘ ਅਤੇ ਡਾ. ਅਮਰਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਕ ਰੋਜ਼ਾ ਟੂਰਨਾਮੈਂਟ ਵਿਚ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ, ਕਬੱਡੀ ਕਲੱਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸਾਂਝ ਕਬੱਡੀ ਕਲੱਬ ਮੈਲਬੋਰਨ ਆਸਟਰੇਲੀਆ ਅਤੇ ਉੱਤਮ ਵੀਰ ਕਬੱਡੀ ਕਲੱਬ ਮਹਿਮਦਵਾਲ ਸਦੀਆਂ ਟੀਮਾਂ ਹੀ ਭਾਗ ਲੈਣਗੀਆਂ। ਜੇਤੂ ਟੀਮ ਨੂੰ ਪਹਿਲਾ ਇਨਾਮ ਸਰਬਜੀਤ ਸਾਬੀ ਯੂਐਸਏ ਵੱਲੋਂ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਜਸਪ੍ਰੀਤ ਸਿੰਘ ਯੂਏਈ, ਅੰਮ੍ਰਿਤ ਪਾਲ ਸਿੰਘ ਇਟਲੀ ਅਤੇ ਅਰਸ਼ਦੀਪ ਸਿੰਘ ਇਟਲੀ ਵੱਲੋਂ 75000 ਨਾਲ ਨਿਵਾਜਿਆ ਜਾਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ ਫਰੀਜਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਕਬੱਡੀ ਮੈਚ ਸਵੇਰੇ 11 ਵਜੇ ਸ਼ੁਰੂ ਹੋਣਗੇ।ਟੀਮਾਂ ਨੂੰ ਇਨਾਮ ਸਮਾਗਮ ਦੇ ਮੁੱਖ ਮਹਿਮਾਨ ਬਾਬਾ ਹਰਜੀਤ ਸਿੰਘ ਮੱੁਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟੇ ਵਾਲਿਆਂ ਵੱਲੋਂ ਆਪਣੇ ਕਰ ਕਮਲਾਂ ਨਾਲ ਤਕਸੀਮ ਕੀਤੇ ਜਾਣਗੇ।
ਪਿਛਲੀ ਖ਼ਬਰ ਰਿਹਾਣਾ ਜੱਟਾਂ ਦਾ ਚੌਥਾ ਮੀਰੀ ਪੀਰੀ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਅਗਲੀ ਖ਼ਬਰ ਮੰਡੀਆਂ ਵਿਚ ਕਿਸਾਨਾਂ ਦੀ ਕਥਿਤ ਤੌਰ ’ਤੇ ਹੋਈ ਲੁੱਟ ਦੀ ਜਾਂਚ ਕਰਵਾਈ ਜਾਵੇ-ਐਡਵੋਕੇਟ ਰਜਿੰਦਰ ਸਿੰਘ ਰਾਣਾ, ਰਸ਼ਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।