ਘਰੇਲੂ ਝਗਡ਼ੇ ਕਾਰਨ ਔਰਤ ਨੇ ਜ਼ਹਿਰੀਲੀ ਚੀਜ਼ ਖਾਧੀ
ਕਪੂਰਥਲਾ, 27 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਵਡਾਲਾ ਕਲਾਂ ਵਿਖੇ ਇਕ ਔਰਤ ਵਲੋਂ ਘਰੇਲੂ ਝਗਡ਼ੇ ਕਾਰਨ ਕਥਿਤ ਤੌਰ ’ਤੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਉਸ ਦੀ ਹਾਲਤ ਖ਼ਰਾਬ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ। ਜ਼ੇਰੇ ਇਲਾਜ ਪੁਸ਼ਪਾ ਪਤਨੀ ਰਿਤੇਸ਼ ਕੁਮਾਰ ਮਾਥੋ ਨੇ ਵਾਸੀ ਪਿੰਡ ਵਡਾਲਾ ਕਲਾਂ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਕਥਿਤ ਤੌਰ ’ਤੇ ਕਿਸੇ ਗੱਲ ਨੂੰ ਲੈ ਘਰੇਲੂ ਝਗਡ਼ਾ ਹੋ ਗਿਆ ਸੀ।
ਅਜੀਤ ਡੈਸਕ
28-10-2026