08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਇਨਾਮ ਵੰਡ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ ਹਰਪ੍ਰੀਤ ਕੌਰ ਇੰਚਾਰਜ ਜ਼ਿਲ੍ਹਾ ਸਿੱਖਿਆ ਕਮੇਟੀ, ਪਿ੍ੰਸੀਪਲ ਨਵਚੇਤਨ ਸਿੰਘ ਤੇ ਹੋਰ | ਤਸਵੀਰ : ਤਿਲਕਰਾਜ <br/> 29-03-2026
ਕਪੂਰਥਲਾ, 28 ਮਾਰਚ (ਸਡਾਨਾ)-ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਤੇ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਰੋਹ ਸਾਂਝੇ ਤੌਰ 'ਤੇ ਕਰਵਾਇਆ, ਜਿਸ 'ਚ ਹਰਪ੍ਰੀਤ ਕੌਰ ਇੰਚਾਰਜ ਜ਼ਿਲ੍ਹਾ ਸਿੱਖਿਆ ਕਮੇਟੀ ਮੁੱਖ ਮਹਿਮਾਨ ਵਜੋਂ ਜਦਕਿ ਰਵਿੰਦਰ ਕੌਰ ਬਲਾਕ ਨੋਡਲ ਅਫ਼ਸਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ਪ੍ਰਧਾਨਗੀ ਸਕੂਲ ਪਿ੍ੰਸੀਪਲ ਨਵਚੇਤਨ ਸਿੰਘ ਵਲੋਂ ਕੀਤੀ ਗਈ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਪੜ੍ਹਾਈ ਦੇ ਵੱਖ-ਵੱਖ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਛੇਵੀਂ, ਸੱਤਵੀਂ, ਨੌਵੀਂ ਤੇ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ | ਸਮਾਗਮ ਦੌਰਾਨ ਹਰਪ੍ਰੀਤ ਕੌਰ ਤੇ ਸਕੂਲ ਪਿ੍ੰਸੀਪਲ ਨਵਚੇਤਨ ਸਿੰਘ ਨੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਨਿਰੰਤਰ ਅੱਗੇ ਵੱਧਦੇ ਰਹਿਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਲੈਕਚਰਾਰ ਸੰਦੀਪ ਕੌਰ ਨੇ ਨਿਭਾਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਧਾ ਤਿਵਾੜੀ, ਵਾਈਸ ਪਿ੍ੰਸੀਪਲ ਪੂਨਮ ਸ਼ਰਮਾ, ਨਰਿੰਦਰ ਕੁਮਾਰ, ਮਿੰਟਾ ਧੀਰ, ਅਨੂ ਭਾਰਦਵਾਜ, ਗੀਤਾ ਸ਼ਰਮਾ, ਹਰਮੇਸ਼ ਕੌਰ, ਵਰਿੰਦਰ ਸਹੋਤਾ, ਅਜੇ ਰਾਜਪੂਤ, ਸਰਬਜੀਤ ਕੌਰ, ਅਸ਼ਮਿੰਦਰ ਕੌਰ, ਸ਼ਾਲਨੀ ਅਰੋੜਾ, ਨਵਨੀਤ ਕੌਰ, ਹਰਪ੍ਰੀਤ ਕੌਰ, ਕੁਲਵਿੰਦਰ ਕੁਮਾਰ, ਸ਼ਰਨਜੀਤ ਕੌਰ, ਨਵਦੀਪ ਕੌਰ, ਸੱਤਿਆ ਦੇਵੀ, ਅਮਨਪ੍ਰੀਤ ਕੌਰ, ਪੂਨਮ ਖੋਸਲਾ, ਬਲਵਿੰਦਰ ਕੌਰ, ਜਸਪਾਲ ਕੌਰ, ਕੁਲਵਿੰਦਰ ਕੈਰੋਂ, ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਕੁੱਕ ਮਨਜੀਤ ਕੌਰ ਸਵੈ ਇੱਛਾ ਸੇਵਾ ਮੁਕਤੀ ਮੌਕੇ ਸਨਮਾਨਿਤ ਅਗਲੀ ਖ਼ਬਰ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।