08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਮ. ਕਾਮ ਭਾਗ ਪਹਿਲਾ ਤੇ ਦੂਜਾ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 29-03-2026
ਸੁਲਤਾਨਪੁਰ ਲੋਧੀ, 28 ਮਾਰਚ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨ ਕੀਤੇੇ ਨਤੀਜੇ 'ਚੋਂ ਐੱਮ. ਕਾਮ ਭਾਗ ਪਹਿਲਾ ਤੇ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਕਾਮਰਸ ਵਿਭਾਗ ਦੇ ਮੁਖੀ ਡਾ. ਮਨੀ ਛਾਬੜਾ ਨੇ ਦੱਸਿਆ ਕਿ ਐਮ. ਕਾਮ ਤੀਜਾ ਸਮੈਸਟਰ ਦੀ ਵਿਦਿਆਰਥਣ ਰੁਬਨਪ੍ਰੀਤ ਕੌਰ ਨੇ 8.36 ਐਸ. ਜੀ. ਪੀ. ਏ. ਨਾਲ ਕਾਲਜ 'ਚੋਂ ਪਹਿਲਾ, ਕਰੁਣਾ ਠਾਕੁਰ ਤੇ ਜਸਕਰਨ ਪ੍ਰੀਤ ਕੌਰ ਨੇ 8.00 ਐਸ. ਜੀ. ਪੀ. ਏ. ਨਾਲ ਦੂਜਾ ਸਥਾਨ ਹਾਸਿਲ ਕਰਕੇ ਮਾਪਿਆਂ ਦਾ ਨਾਂਅ ਉੱਚੀਆਂ ਬੁਲੰਦੀਆਂ 'ਤੇ ਲਿਜਾ ਕੇ ਕਾਲਜ ਅਤੇ ਮਾਪਿਆਂ ਦਾ ਮਾਣ ਵਧਾਇਆ | ਇਸ ਦੇ ਨਾਲ ਹੀ ਐਮ. ਕਾਮ ਪਹਿਲਾ ਸਮੈਸਟਰ ਦੀ ਵਿਦਿਆਰਥਣ ਨਵਜੋਤ ਕੌਰ ਨੇ 7.77 ਐਸ. ਜੀ. ਪੀ. ਏ. ਨਾਲ ਪਹਿਲਾ ਅਤੇ ਮਨੀਸ਼ਾ ਨੇ 7.73 ਐਸ. ਜੀ. ਪੀ. ਏ. ਨਾਲ ਦੂਜਾ ਅਤੇ ਪਾਇਲ ਸ਼ਰਮਾ ਨੇ 7.32 ਐਸ. ਜੀ. ਪੀ. ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀਆਂ ਦੀ ਇਸ ਉੱਘੀ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਸਬੀਰ ਕੌਰ ਵਲੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਮਿਹਨਤੀ ਸਟਾਫ਼ ਦੀ ਸ਼ਲਾਘਾ ਕੀਤੀ | ਇਸ ਮੌਕੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਗੁਰਪ੍ਰੀਤ ਕੌਰ ਮੈਂਬਰ ਐਸ. ਜੀ. ਪੀ. ਸੀ., ਕਾਲਜ ਦੇ ਡਾਇਰੈਕਟਰ ਇੰਜ. ਨਿਮਰਤਾ ਕੌਰ ਤੇ ਇੰਜ. ਹਰਨਿਆਮਤ ਕੌਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਕਰਮਜੀਤ ਦੇ ਵਿਦਿਆਰਥੀ ਕੀਤੇ ਸਨਮਾਨਿਤ ਅਗਲੀ ਖ਼ਬਰ ਲਿਟਲ ਏਾਜਲਸ ਕੋ-ਐਡ ਸਕੂਲ ਦੇ ਵਿਦਿਆਰਥੀਆਂ ਨੇ ਸਵੱਛਤਾ ਮੁਹਿੰਮ ਤਹਿਤ ਕੱਢੀ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।