06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਪਰੋੜ ਤੋਂ ਨੰਗਲ ਮੱਝਾ ਲਿੰਕ ਰੋਡ 'ਤੇ 10 ਮਹੀਨੇ ਹੋ ਗਏ ਵੱਟੇ ਪਾਏ ਨੂੰ ਸਰਕਾਰ ਨੇ ਹਾਲੇ ਤੱਕ ਲੁੱਕ ਨਹੀਂ ਪਈ <br/>

ਅਜੀਤ ਡੈਸਕ 12-04-2026
ਫਗਵਾੜਾ, 11 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਗਵਾੜਾ ਨੇੜੇ ਪਿੰਡ ਸਪਰੋੜ ਤੋਂ ਨੰਗਲ ਮੱਝਾਂ ਤੱਕ 2.80 ਕਿੱਲੋਮੀਟਰ ਲੰਬੀ ਲਿੰਕ ਰੋਡ ਦੀ ਉਸਾਰੀ ਦੀ ਸ਼ੁਰੂਆਤ 10 ਮਹੀਨੇ ਪਹਿਲਾ ਜੁਲਾਈ ਮਹੀਨੇ 'ਚ ਕਰਵਾਈ ਸੀ ਜਿਸ 'ਤੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ ਦੇ ਦੱਸਣ ਮੁਤਾਬਿਕ ਇਸ ਸੜਕ ਦੀ ਉਸਾਰੀ 'ਤੇ 29.65 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ | 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਸੜਕ 'ਤੇ ਲੁੱਕ ਨਹੀਂ ਪਾਈ ਗਈ | ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਵੱਟੇ ਵੀ ਜਿਸ ਮਿਕਦਾਰ 'ਚ ਪਾਉਣੇ ਸਨ, ਉਹ ਵੀ ਪੂਰੇ ਨਹੀਂ ਪਾਏ ਤੇ ਚੀਕਣੀ ਮਿੱਟੀ ਜ਼ਿਆਦਾ ਪਾ ਦਿੱਤੀ | ਮੀਂਹ ਮੌਕੇ ਚੀਕਣੀ ਮਿੱਟੀ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣਦੀ ਹੈ ਪਰ ਫਿਰ ਵੀ ਆਮ ਆਦਮੀ ਪਾਰਟੀ ਸਰਕਾਰ 'ਤੇ ਜੂੰਅ ਨਹੀਂ ਸਰਕੀ | ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਸੋਢੀ, ਬਹਾਦਰ ਸਿੰਘ ਸਾਬਕਾ ਸਰਪੰਚ, ਨੰਬਰਦਾਰ ਹਰਬਖ਼ਸ਼ ਸਿੰਘ, ਰਣਜੀਤ ਸਿੰਘ ਸਾਬਕਾ ਪੰਚ ਤੇ ਹੋਰ ਮੁਹਤਬਰ ਵਿਅਕਤੀਆਂ ਨੇ ਦੱਸਿਆ ਕਿ ਜਨਵਰੀ ਮਹੀਨੇ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਹਰਜੀ ਮਾਨ ਸਾਡੇ ਪਿੰਡ ਚੋਣ ਮੀਟਿੰਗ ਕਰਨ ਆਇਆ ਸੀ ਤੇ ਪਿੰਡ ਵਾਸੀਆਂ ਨੇ ਜਦੋਂ ਸੜਕ 'ਤੇ ਲੁੱਕ ਪਾਉਣ ਦੀ ਗੱਲ ਕੀਤੀ ਅਤੇ ਹਲਕਾ ਇੰਚਾਰਜ ਨੇ ਗੁੱਸੇ 'ਚ ਆਖਿਆ ਕਿ ਮਾਰਚ ਮਹੀਨ ਤੋਂ ਪਹਿਲਾ ਇਸ ਸੜਕ 'ਤੇ ਲੱੁਕ ਨਹੀਂ ਪੈਣੀ ਅਤੇ ਹੁਣ ਅਪ੍ਰੈਲ ਮਹੀਨਾ ਵੀ ਅੱਧਾ ਬੀਤ ਚੁੱਕਾ ਹੈ ਪਰ ਲੁੱਕ ਹਾਲੇ ਵੀ ਨਹੀਂ ਪਈ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਰੋਜ਼ਾਨਾ ਸੜਕ ਦੇ ਨਾਲ ਲੱਗਦੇ ਘਰਾਂ ਦਾ ਮਿੱਟੀ ਘੱਟੇ ਤੇ ਵੱਟੇ ਵੱਜਣ ਕਾਰਨ ਕਾਫ਼ੀ ਨੁਕਸਾਨ ਹੁੰਦਾ ਹੈ ਪਰ ਸਰਕਾਰ 'ਤੇ ਕੋਈ ਅਸਰ ਨਹੀਂ ਹੈ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਮੀਂਹ ਵਾਲੇ ਦਿਨਾਂ 'ਚ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਚੁੱਕ ਕੇ ਸਕੂਲ ਦੀ ਬੱਸ 'ਚ ਚੜ੍ਹਾਉਣ ਜਾਣਾ ਪੈਂਦਾ ਸੀ | ਚੀਕਣੀ ਮਿੱਟੀ ਕਾਰਨ ਹਰ ਕੋਈ ਹਾਦਸੇ ਤੋਂ ਡਰਦਾ ਹੈ | ਪਿੰਡ ਵਾਸੀਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੋਟਾਂ ਵੇਲੇ ਦੱਸਾਂਗੇ ਕੰਮ ਨਾ ਕਰਨ ਦਾ ਨਤੀਜਾ ਕੀ ਹੁੰਦਾ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਲੀਡਰਾਂ 'ਤੇ ਪਿੰਡ ਵਾਸੀਆਂ ਨੇ ਜੰਮ ਕੇ ਆਪਣੀ ਭੜਾਸ ਕੱਢੀ | ਇਸ ਮੌਕੇ ਸੁਖਵਿੰਦਰ ਸਿੰਘ ਸੋਢੀ, ਬਹਾਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਾਬਕਾ ਪੰਚ, ਪਲਵਿੰਦਰ ਕੌਰ ਸਾਬਕਾ ਪੰਚ, ਅਮਰਜੀਤ ਕੌਰ, ਹਰਜੀਤ ਕੌਰ, ਕੁਲਦੀਪ ਕੌਰ, ਜਸਵਿੰਦਰ ਕੌਰ, ਦਲਜੀਤ ਕੌਰ, ਕੁਲਜੀਤ ਕੌਰ, ਨੰਬਰਦਾਰ ਹਰਬਖ਼ਸ਼ ਸਿੰਘ, ਬਲਜੀਤ ਸਿੰਘ, ਜਸਵਿੰਦਰ ਸਿੰਘ, ਲੈਂਬਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ , ਜਤਿੰਦਰ ਸਿੰਘ, ਆਤਮਾ ਸਿੰਘ, ਰਸ਼ਪਾਲ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ

ਪਿਛਲੀ ਖ਼ਬਰ ਡੀ. ਸੀ. ਦਫ਼ਤਰ ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਨਵ-ਨਿਯੁਕਤ ਡੀ. ਸੀ. ਦਾ ਸਵਾਗਤ <br/> ਅਗਲੀ ਖ਼ਬਰ ਬੋਲੈਰੋ ਗੱਡੀ ਨਾਲ ਟਕਰਾ ਜਾਣ ਕਰਕੇ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।