06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡੀ. ਸੀ. ਦਫ਼ਤਰ ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਨਵ-ਨਿਯੁਕਤ ਡੀ. ਸੀ. ਦਾ ਸਵਾਗਤ <br/>

ਅਜੀਤ ਡੈਸਕ 12-04-2026
ਕਪੂਰਥਲਾ, 11 ਅਪ੍ਰੈਲ (ਸਡਾਨਾ)-ਡੀ. ਸੀ. ਦਫ਼ਤਰ ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਨਵ-ਨਿਯੁਕਤ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਯੂਨੀਅਨ ਦੇ ਪ੍ਰਧਾਨ ਦਿਨੇਸ਼ ਰਾਵਤ, ਜਨਰਲ ਸਕੱਤਰ ਮਨਪ੍ਰੀਤ ਸਿੰਘ ਤੇ ਗੋਪਾਲ ਵਿਸ਼ਵਕਰਮਾ ਦੇ ਨਾਲ ਬਾਕੀ ਸਾਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਪਹਿਲਾਂ ਦੀ ਤਰ੍ਹਾਂ ਨਿਭਾਉਣਗੇ | ਡੀ. ਸੀ. ਅਕਾਸ਼ ਬਾਂਸਲ ਨੇ ਯੂਨੀਅਨ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ, ਉਨ੍ਹਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ | ਇਸ ਮੌਕੇ ਅਮਰੀਕ ਸਿੰਘ, ਹਰਜਿੰਦਰ ਕੁਮਾਰ, ਹੌਂਸਲਾ ਪ੍ਰਸ਼ਾਦ, ਮੁਖ਼ਤਾਰ ਸਿੰਘ, ਪ੍ਰਦੀਪ ਕੁਮਾਰ, ਅਮਰੀਕ ਸਿੰਘ, ਰਾਜ, ਕੁਲਰਾਜ ਸਿੰਘ, ਸਰਸਵਤੀ, ਮਲਕੀਤ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸੈਸ਼ਨ ਜੱਜ ਗੁਰਮੀਤ ਸਿੰਘ ਤੇ ਹੋਰ ਜੱਜ ਹੋਏ ਨਤਮਸਤਕ ਅਗਲੀ ਖ਼ਬਰ ਸਪਰੋੜ ਤੋਂ ਨੰਗਲ ਮੱਝਾ ਲਿੰਕ ਰੋਡ 'ਤੇ 10 ਮਹੀਨੇ ਹੋ ਗਏ ਵੱਟੇ ਪਾਏ ਨੂੰ ਸਰਕਾਰ ਨੇ ਹਾਲੇ ਤੱਕ ਲੁੱਕ ਨਹੀਂ ਪਈ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।